ਹਸਪਤਾਲ ਦੇ ਬਾਹਰੋਂ ਬਾਈਕ ਚੋਰੀ ਕਰ ਕੇ ਹੋ ਰਿਹਾ ਸੀ ਫਰਾਰ, ਲੋਕਾਂ ਨੇ ਕਾਬੂ ਕਰ ਕੇ ਕੀਤੀ ਛਿੱਤਰ-ਪਰੇਡ

Tuesday, Sep 17, 2024 - 04:10 AM (IST)

ਹਸਪਤਾਲ ਦੇ ਬਾਹਰੋਂ ਬਾਈਕ ਚੋਰੀ ਕਰ ਕੇ ਹੋ ਰਿਹਾ ਸੀ ਫਰਾਰ, ਲੋਕਾਂ ਨੇ ਕਾਬੂ ਕਰ ਕੇ ਕੀਤੀ ਛਿੱਤਰ-ਪਰੇਡ

ਜਲੰਧਰ (ਰਮਨ)– ਥਾਣਾ ਨੰਬਰ 3 ਅਧੀਨ ਪੈਂਦੇ ਪ੍ਰਤਾਪ ਬਾਗ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿਚੋਂ ਬਾਈਕ ਚੋਰੀ ਕਰਦੇ ਹੋਏ ਐਤਵਾਰ ਦੁਪਹਿਰੇ ਇਕ ਨੌਜਵਾਨ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਥਾਣਾ ਨੰਬਰ 3 ਦੀ ਪੁਲਸ ਨੇ ਮੁਲਜ਼ਮ ਨੌਜਵਾਨ ਬਲਜੀਤ ਸਿੰਘ ਉਰਫ ਨਿੱਕਾ ਨਿਵਾਸੀ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਥਾਣਾ ਨੰਬਰ 3 ਦੀ ਪੁਲਸ ਨੇ ਦੱਸਿਆ ਕਿ ਪਿੰਡ ਨਾਗਰਾ ਨਿਵਾਸੀ ਧਰਮਿੰਦਰ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਕਿਸੇ ਨਿੱਜੀ ਕੰਮ ਪ੍ਰਤਾਪ ਬਾਗ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਗਿਆ ਸੀ। ਇਸੇ ਵਿਚਕਾਰ ਉਨ੍ਹਾਂ ਆਪਣੀ ਬਾਈਕ ਹਸਪਤਾਲ ਦੀ ਪਾਰਕਿੰਗ ਵਿਚ ਖੜ੍ਹੀ ਕਰ ਦਿੱਤੀ। ਕੁਝ ਦੇਰ ਬਾਅਦ ਜਦੋਂ ਉਹ ਆਪਣੇ ਕਿਸੇ ਜਾਣਕਾਰ ਨੂੰ ਮਿਲਣ ਲਈ ਬਾਹਰ ਆਇਆ ਤਾਂ ਦੇਖਿਆ ਕਿ ਇਕ ਨੌਜਵਾਨ ਡੁਪਲੀਕੇਟ ਚਾਬੀ ਨਾਲ ਉਸ ਦੀ ਬਾਈਕ ਦਾ ਲਾਕ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ- Gym ਤੋਂ ਘਰ ਆ ਰਹੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ, ਪਿਤਾ ਨੇ ਕਿਹਾ- ''ਹਾਦਸਾ ਨਹੀਂ, ਕਤਲ ਹੋਇਆ ਮੇਰਾ ਪੁੱਤ''

ਉਸ ਨੇ ਰੌਲਾ ਪਾਇਆ ਕਿ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਮੌਕੇ ’ਤੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੀ ਛਿੱਤਰ-ਪਰੇਡ ਕੀਤੀ। ਇਸ ਸਬੰਧੀ ਥਾਣਾ ਨੰਬਰ 3 ਦੀ ਏ.ਐੱਸ.ਆਈ. ਸੁਮਨ ਬਾਲਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੁਪਹਿਰ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਗਿਆ ਹੈ।

ਮੁਲਜ਼ਮ ਬਲਜੀਤ ਸਿੰਘ ਨੇ ਪੁੱਛਗਿੱਛ ਵਿਚ ਪੁਲਸ ਨੂੰ ਦੱਸਿਆ ਕਿ ਉਹ ਪੇਸ਼ੇਵਰ ਚੋਰ ਗਿਰੋਹ ਦਾ ਮੈਂਬਰ ਹੈ ਉਸ ਨੇ ਖੁਲਾਸਾ ਕੀਤਾ ਕਿ ਉਸ ਖ਼ਿਲਾਫ਼ ਤਰਨਤਾਰਨ ਅਤੇ ਖੇਮਕਰਨ ਇਲਾਕੇ ਵਿਚ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ਅਤੇ ਸੁੰਨਸਾਨ ਥਾਵਾਂ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ 4 ਬਾਈਕਸ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News