ਅੱਤਵਾਦੀ ਲੰਡਾ ਦੇ ਸਾਥੀਆਂ ਦਾ ਵੱਡਾ ਖ਼ੁਲਾਸਾ, ਚੋਹਲਾ ਸਾਹਿਬ ’ਚ ਵੀ 1 ਕਰੋੜ ਦੀ ਫਿਰੌਤੀ ਮੰਗਣ ਮਗਰੋਂ ਕੀਤੀ ਫਾਇਰਿੰਗ

Friday, Jun 21, 2024 - 02:53 PM (IST)

ਜਲੰਧਰ (ਜ. ਬ.)–ਲੈਦਰ ਕੰਪਲੈਕਸ ਵਿਚ ਸਪੋਰਟਸ ਇੰਡਸਟਰੀ ਦੇ ਮਾਲਕ ਤੋਂ 5 ਕਰੋੜ ਦੀ ਫਿਰੌਤੀ ਮੰਗਣ ਤੋਂ ਬਾਅਦ ਫੈਕਟਰੀ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਕਰਿੰਦਿਆਂ ਨੇ ਤਰਨਤਾਨ ਦੇ ਚੋਹਲਾ ਸਾਹਿਬ ਵਿਚ ਵੀ ਇਕ ਕਾਰੋਬਾਰੀ ’ਤੇ ਗੋਲ਼ੀਆਂ ਚਲਾਈਆਂ ਸਨ। ਇਸ ਤੋਂ ਪਹਿਲਾਂ ਲੰਡਾ ਨੇ ਉਸ ਕਾਰੋਬਾਰੀ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਬਾਈਕ ਸਵਾਰ ਇਨ੍ਹਾਂ ਸ਼ੂਟਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ।

ਕਮਿਸ਼ਨਰੇਟ ਪੁਲਸ ਦੀ ਮੰਨੀਏ ਤਾਂ ਭੁਪਿੰਦਰ ਸਿੰਘ ਨਿਵਾਸੀ ਛੋਟੀ ਮਿਆਣੀ (ਦਸੂਹਾ) ਅਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਚੋਹਲਾ ਸਾਹਿਬ (ਤਰਨਤਾਰਨ) ਨੇ ਇਸ ਗੱਲ ਨੂੰ ਕਬੂਲਿਆ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੂੰ ਅੱਤਵਾਦੀ ਲੰਡਾ ਨੇ 50 ਹਜ਼ਾਰ ਰੁਪਏ ਵੀ ਪਹੁੰਚਵਾਏ ਸਨ। ਉਕਤ ਪੈਸੇ ਕੋਈ ਅਣਪਛਾਤਾ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਦੇਣ ਆਇਆ ਸੀ, ਜਿਸ ਨੂੰ ਉਹ ਨਹੀਂ ਜਾਣਦਾ।

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ, ਵੇਖੋ ਤਸਵੀਰਾਂ

ਪੁਲਸ ਦੀ ਮੰਨੀਏ ਤਾਂ ਮੁਲਜ਼ਮਾਂ ਤੋਂ 2 ਹੋਰ ਫਿਰੌਤੀ ਦੇ ਮਾਮਲੇ ਪਤਾ ਲੱਗੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਸ ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਜਸ਼ਨਪ੍ਰੀਤ ਸਿੰਘ ਨਿਵਾਸੀ ਤਰਨਤਾਰਨ ਅਤੇ ਜਗਰੂਪ ਨਿਵਾਸੀ ਜੱਲੇਵਾਲ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਓਧਰ ਇਸ ਮਾਮਲੇ ਵਿਚ ਪੀ. ਏ. ਪੀ. ਚੌਂਕ ਵਿਚ ਮੁਲਜ਼ਮਾਂ ਨੂੰ ਵੈਪਨ ਪਹੁੰਚਾਉਣ ਵਾਲੇ ਜਸ਼ਨਪ੍ਰੀਤ ਸਿੰਘ ਦੇ ਸਾਥੀ ਮਹਾਬੀਰ ਦੀ ਭਾਲ ਵਿਚ ਪੁਲਸ ਰੇਡ ਕਰਨ ਵਿਚ ਲੱਗੀ ਹੋਈ ਹੈ ਪਰ ਮੁਲਜ਼ਮ ਅਜੇ ਫ਼ਰਾਰ ਹਨ। ਇਸੇ ਮਹਾਬੀਰ ਕੋਲ ਇਕ ਹੋਰ ਵੈਪਨ ਹੈ, ਜਿਸ ਨੂੰ ਪੁਲਸ ਨੇ ਬਰਾਮਦ ਕਰਨਾ ਹੈ।

ਜ਼ਿਕਰਯੋਗ ਹੈ ਕਿ 3 ਜੂਨ ਨੂੰ ਸਵੇਰੇ ਬਾਈਕ ’ਤੇ ਆਏ ਮੁਲਜ਼ਮਾਂ ਨੇ ਲੈਦਰ ਕੰਪਲੈਕਸ ਵਿਚ ਸਥਿਤ ਕੋਹਲੀ ਇੰਡਸਟਰੀ ਵਿਚ ਫਾਇਰਿੰਗ ਕੀਤੀ ਸੀ। ਦਰਅਸਲ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਫੈਕਟਰੀ ਦੇ ਮਾਲਕ ਨੂੰ ਫੋਨ ਕਰਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਫੈਕਟਰੀ ਮਾਲਕ ਇਸਨੂੰ ਗੰਭੀਰਤਾ ਲਵੇ, ਇਸ ਲਈ ਉਸ ਨੇ ਫੈਕਟਰੀ ’ਤੇ ਗੋਲ਼ੀਆਂ ਚੱਲਵਾ ਦਿੱਤੀਆਂ ਸਨ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News