ਹਲਕਾ ਭੁਲੱਥ ''ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ

Sunday, Jun 06, 2021 - 06:53 PM (IST)

ਭੁਲੱਥ (ਰਜਿੰਦਰ,ਭੂਪੇਸ਼): ਕਾਂਗਰਸ ਵਿਚ ਵਾਪਸੀ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹਲਕਾ ਭੁਲੱਥ ਵਿਚ ਇਤਰਾਜ਼ਯੋਗ ਪੋਸਟਰ ਲੱਗਣ ਦਾ ਮਾਮਲਾ ਸਾਹਮਣੇ ਆਇਆ। ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰਾਜਗੱਦੀ 'ਤੇ ਬੈਠੇ ਦਿਖਾਇਆ ਗਿਆ ਹੈ। ਪੋਸਟਰ ਵਿਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ ਤੇ ਅਰੂਸਾ ਦਾ ਜ਼ਿਕਰ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ:  ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

PunjabKesari

ਦੱਸ ਦੇਈਏ ਕਿ ਇਹ ਪੋਸਟਰ ਹਲਕੇ ਦੇ  ਭੁਲੱਥ ਤੇ ਨਡਾਲਾ ਸਮੇਤ ਇਥੇ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਹਨ। ਜਿਸ ਬਾਰੇ ਪਤਾ ਲੱਗਣ 'ਤੇ ਖਹਿਰਾ ਸਮਰਥਕਾਂ ਵੱਲੋਂ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਪੋਸਟਰਾਂ ਨੂੰ ਲਗਾਉਣ ਵਾਲਿਆਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਕਿਸੇ ਵੱਲੋਂ ਲਈ ਗਈ ਹੈ।

ਇਹ ਵੀ ਪੜ੍ਹੋ:   ਛੋਟੀ ਉਮਰੇ ਸਖ਼ਤ ਮਿਹਨਤ ਕਰ ਰਹੇ ਮਾਸੂਮ ਭੈਣ-ਭਰਾ, ਵੱਡੇ ਹੋ ਕੇ ਦੇਸ਼ ਲਈ ਲੜਣ ਦਾ ਸੁਫ਼ਨਾ

PunjabKesari

ਇਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਪੋਸਟਰ ਲਗਾ ਕੇ ਮੇਰਾ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਇਸ ਘਟਨਾ ਨੂੰ ਕੋਝੀ ਤੇ ਘਟੀਆ ਸ਼ਰਾਰਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਪੋਸਟਰ ਰਾਤੋ-ਰਾਤ ਚੋਰਾਂ ਵਾਂਗ  ਲਗਾਏ ਗਏ ਹਨ। ਜਿਸ ਦੀਆਂ ਤਸਵੀਰਾਂ ਅਸੀਂ ਖਿੱਚ ਲਈਆਂ ਹਨ ਤੇ ਪੋਸਟਰ ਲੱਗਣ ਵਾਲੀਆਂ ਥਾਵਾਂ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਕਢਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ੇਰਪੁਰ ਦੀ ਧੀ ਨੇ ਆਸਟਰੇਲੀਆ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਪ੍ਰਾਪਤ ਕੀਤੀ ਲਾਅ 'ਚ ਪ੍ਰੈਕਟਿਸ ਕਰਨ ਦੀ ਡਿਗਰੀ


Shyna

Content Editor

Related News