4 ਨਸ਼ਾ ਸਮੱਗਲਰ 110 ਕਿਲੋ ਡੋਡਿਆਂ ਸਣੇ ਕਾਬੂ, ਕਾਰ ਅਤੇ ਟਰੱਕ ਕੀਤੇ ਜ਼ਬਤ

07/19/2020 3:31:28 PM

ਭੋਗਪੁਰ(ਰਾਜੇਸ਼ ਸੂਰੀ) - ਭੋਗਪੁਰ ਪੁਲਸ ਵੱਲੋਂ ਨਸ਼ਾ ਸਮੱਗਲਿੰਗ ਖਿਲਾਫ਼ ਕਾਰਵਾਈ ਕਰਦਿਆਂ 4 ਨਸ਼ਾ ਸਮੱਗਲਰਾਂ ਨੂੰ 110 ਕਿਲੋਗ੍ਰਾਮ ਡੋਡਿਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਐੱਸ. ਐੱਚ. ਓ . ਭੋਗਪੁਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਅਸਗਰ ਅਲੀ ਉਰਫ ਸੋਨੀ ਪੁੱਤਰ ਮੁਹੰਮਦ ਯਕੂਬ ਵਾਸੀ ਪੁਰਾਣਾ ਕਿਲਾ ਮਾਲੇਰਕੋਟਲਾ, ਮੁਹੰਮਦ ਦਿਲਸ਼ਾਦ ਪੁੱਤਰ ਮੁਹੰਮਦ ਰਿਆਜ਼ ਵਾਸੀ ਮੁਹੱਲਾ ਕੱਚਾ ਕੋਟ ਮਾਲੇਰਕੋਟਲਾ, ਮੁਹੰਮਦ ਆਸਿਫ਼ ਪੁੱਤਰ ਮੁਹੰਮਦ ਸਲੀਮ ਮੁਹੱਲਾ ਹਾਜ਼ਮ ਬਾਲਾ ਮਾਲੇਰਕੋਟਲਾ ਸ਼ਮਿੰਦਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਪਿੰਡ ਬਲੀਆ ਜ਼ਿਲਾ ਸੰਗਰੂਰ ਅਤੇ ਮੁਹੰਮਦ ਵੀਰ ਪੁੱਤਰ ਰਹਿਮਾਨ ਦੀਨ ਵਾਸੀ ਮੁਹੱਲਾ ਜਮਾਲਪੁਰਾ ਮਾਲੇਰਕੋਟਲਾ, ਜਿਨ੍ਹਾਂ ਪਾਸ ਇਕ ਟਰੱਕ ਨੰਬਰ ਪੀ ਬੀ 13 ਏ.ਬੀ. 4637 ਇਕ ਕਾਰ ਅਸਟੀਮ ਨੰਬਰ ਐੱਚ. ਆਰ. 26 ਕੇ 5711 ਰੰਗ ਸਿਲਵਰ ਹੈ, ਜਿਨ੍ਹਾਂ ਵਿਚ ਇਹ ਇਕ ਲੋਕ ਸਮੱਗਲਿੰਗ ਕਰਦੇ ਹਨ।

ਇਨ੍ਹਾਂ ਲੋਕਾਂ ਦਾ ਇਹ ਗਿਰੋਹ ਜੰਮੂ-ਕਸ਼ਮੀਰ ਤੋਂ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮਹਿੰਗੇ ਭਾਅ ਵੇਚ ਕੇ ਨਸ਼ਿਆਂ ਦੀ ਸਮੱਗਲਿੰਗ ਕਰ ਰਹੇ ਹਨ। ਮੁਹੰਮਦ ਜ਼ਮੀਲ ਡੋਡੇ, ਚੂਰਾ-ਪੋਸਤ ਲਿਆਉਣ ਲਈ ਪੈਸਿਆਂ ਦਾ ਪ੍ਰਬੰਧ ਕਰਦਾ ਹੈ। ਅੱਜ ਸਾਰੇ ਜਾਣੇ ਉਕਤ ਟਰੱਕ ਅਤੇ ਕਾਰ ਵਿਚ ਭਾਰੀ ਮਾਤਰਾ ਵਿਚ ਡੋਡੇ, ਚੂਰਾ-ਪੋਸਤ ਜੰਮੂ ਤੋਂ ਲਿਆ ਕੇ ਜਲੰਧਰ ਤੋਂ ਹੁੰਦੇ ਹੋਏ ਮਾਲੇਰਕੋਟਲਾ ਵੱਲ ਜਾ ਰਹੇ ਹਨ, ਤਾਂ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਕੁਰੇਸ਼ੀਆਂ ਪੁਲਸ ਨਾਕੇ ਨੇੜੇ ਖਰਲ ਕਲਾਂ ਪਿੰਡ ਨੂੰ ਜਾਣ ਵਾਲੀ ਸੜਕ ਦੇ ਬਾਹਰ ਉਕਤ ਟਰੱਕ ਅਤੇ ਕਾਰ ਖੜ੍ਹੇ ਸਨ। ਪੁਲਸ ਵੱਲੋਂ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਦੋਨਾਂ ਵਾਹਨਾਂ ਵਿਚੋਂ 2 ਬੋਰੇ ਪਲਾਸਟਿਕ ਦੇ ਬਰਾਮਦ ਹੋਏ। ਪੁਲਸ ਵੱਲੋਂ ਇਨ੍ਹਾਂ ਬੋਰੀਆਂ ਵਿਚੋਂ ਇਕ ਸੌ ਦਸ ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ ਅਤੇ ਉਕਤ ਦੋਸ਼ੀਆਂ ਵਿਚ 4 ਸਮੱਗਲਰਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੋਸ਼ੀਆਂ ਵਿਚੋਂ ਮੁਹੰਮਦ ਦਿਲਸ਼ਾਦ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ। ਪੁਲਸ ਵੱਲੋਂ 4 ਸਮੱਗਲਰਾਂ ਨੂੰ ਕਾਬੂ ਕਰ ਕੇ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ।


Harinder Kaur

Content Editor

Related News