ਭੋਗਪੁਰ ਵਿਖੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Saturday, Jul 31, 2021 - 05:55 PM (IST)

ਭੋਗਪੁਰ ਵਿਖੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਭੋਗਪੁਰ ( ਰਾਣਾ ਭੋਗਪੁਰੀਆ)- ਪੁਲਸ ਥਾਣਾ ਭੋਗਪੁਰ ਅਧੀਨ ਪੈਂਦੀ ਪੁਲਸ ਚੌਕੀ ਪਚਰੰਗਾ ਦੇ ਪਿੰਡ ਕਾਲਾ ਬੱਕਰਾ ਵਿਖੇ ਨੌਜਵਾਨ ਭੁਪਿੰਦਰ ਸਿੰਘ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਮ੍ਰਿਤਕ ਦੇ ਮਾਮਾ ਕਸ਼ਮੀਰੀ ਲਾਲ ਪੁੱਤਰ ਦੁੱਮਣ ਰਾਮ ਵਸਨੀਕ ਪਿੰਡ ਕਾਲਾ ਬਕਰਾ ਨੇ ਦੱਸਿਆ ਕਿ ਉਸ ਦਾ ਭਾਣਜਾ ਭਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (22 ਸਾਲ) ਵਾਸੀ ਪਿੰਡ ਬੁਡਾਲਾ ਪੁਲਸ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਜੋ ਅਪਣੇ ਨਾਨਕੇ ਪਰਿਵਾਰ ਕੋਲ ਹੀ ਰਹਿ ਕੇ ਕੰਮਕਾਰ ਕਰਦਾ ਸੀ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਅਤੇ ਖਾਣਾ ਖਾਣ ਤੋਂ ਬਆਦ ਅਪਣੇ ਕਮਰੇ ਵਿੱਚ ਸੋ ਗਿਆ। ਸਵੇਰੇ ਦਰਵਾਜ਼ਾ ਖੋਲ੍ਹਿਆ ਤਾਂ ਭੁਪਿੰਦਰ ਸਿੰਘ ਨੇ ਕਮਰੇ ਦੇ ਪੱਖੇ ਨਾਲ ਅਪਣੇ ਗਲੇ ਨੂੰ ਕੱਪੜੇ ਦੇ ਪਰਨੇ ਨਾਲ ਬੰਨ੍ਹ ਕੇ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮੌਕੇ ਦੀ ਸਬੰਧਤ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈਣ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਾਤਲ ਜਲੰਧਰ ਭੇਜ ਦਿਤਾ। ਨੌਜਵਾਨ ਵੱਲੋਂ ਆਤਮਹੱਤਿਆ ਕਰਨ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ ਹੈ।

ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ


author

shivani attri

Content Editor

Related News