15 ਜਨਵਰੀ ਨੂੰ ਜਲੰਧਰ ਪੁੱਜੇਗੀ ਭਾਰਤ ਜੋੜੋ ਯਾਤਰਾ, ਇਨ੍ਹਾਂ ਰਾਹਾਂ ਤੋਂ ਟ੍ਰੈਫਿਕ ਹੋਵੇਗਾ ਪ੍ਰਭਾਵਿਤ

01/10/2023 7:50:14 PM

ਜਲੰਧਰ: ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ 15 ਜਨਵਰੀ ਨੂੰ ਜਲੰਧਰ ਪਹੁੰਚਣਗੇ। ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਲੈ ਕੇ ਰੂਟ ਤੈਅ ਕਰ ਦਿੱਤਾ ਗਿਆ ਹੈ। ਇਸ ਯਾਤਰਾ ਦਾ ਪ੍ਰਬੰਧਨ ਵੀ ਬਹੁਤ ਖ਼ਾਸ ਹੈ। ਰਾਹੁਲ ਗਾਂਧੀ ਦੇ ਕਾਫ਼ਲੇ 'ਚ ਸਪੈਸ਼ਲ ਕੈਂਪਿੰਗ ਹੈ। ਯਾਤਰਾ ਨਾਲ ਜੁੜੇ ਲੋਕਾਂ ਦੇ ਨਾਲ-ਨਾਲ 1500 ਤੋਂ 2000 ਲੋਕਾਂ ਦੇ ਖਾਣੇ ਦਾ ਰਾਸ਼ਨ ਤੇ ਹਲਵਾਈ ਵੀ ਇਸ ਯਾਤਰਾ 'ਚ ਨਾਲ ਚੱਲ ਰਹੇ ਹਨ। ਯਾਤਰਾ ਨੂੰ ਗੈਰ-ਸਿਆਸੀ ਤੇ ਜਨਤਾ ਨਾਲ ਸਿੱਧੇ ਸੰਪਰਕ ਵਾਲਾ ਦਿਖਾਉਣ ਲਈ ਇਹ ਹੁਕਮ ਵੀ ਦਿੱਤਾ ਗਿਆ ਹੈ ਕਿ ਜਦੋਂ ਕੋਈ ਵੀ ਕਾਂਗਰਸੀ ਆਗੂ ਯਾਤਰਾ 'ਚ ਸ਼ਾਮਲ ਹੋਵੇਗਾ ਤਾਂ ਉਨ੍ਹਾਂ ਦੇ ਗੰਨਮੈਨ ਰਾਹੁਲ ਗਾਂਧੀ ਲਈ ਰਿਜ਼ਰਵ ਸਪੇਸ 'ਚ ਨਹੀਂ ਦਿਖਣਗੇ। 

ਇਹ ਖ਼ਬਰ ਵੀ ਪੜ੍ਹੋ - ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੇ ਜਤਾਇਆ ਰੋਸ, ਕਿਹਾ- ‘ਬਚ ਸਕਦੀ ਸੀ ਕੁਲਦੀਪ ਦੀ ਜਾਨ, ਜੇ...’

ਦੱਸ ਦੇਈਏ ਕਿ ਇਸ ਯਾਤਰਾ ਦੇ ਪਿੱਛੇ ਇਕ ਲੰਮੀ-ਚੌੜੀ ਟੀਮ ਕੰਮ ਕਰ ਰਹੀ ਹੈ। ਯਾਤਰਾ ਦੇ ਨਾਲ ਇਕ ਟੀਮ ਟਰੱਕਾਂ 'ਚ ਸਾਮਾਨ ਭਰ ਕੇ ਨਾਲ ਚੱਲ ਰਹੀ ਹੈ, ਜੋ ਕਿ ਉੱਥੇ ਕੈਂਪ ਲਗਾਉਂਦੀ ਹੈ, ਜਿੱਥੇ ਰਾਹੁਲ ਗਾਂਧੀ ਰੁਕਦੇ ਹਨ। 14 ਜਨਵਰੀ ਦੀ ਰਾਤ ਰਾਹੁਲ ਗਾਂਧੀ ਦਾ ਕੈਂਪ ਕੋਨਿਕਾ ਰਿਜ਼ਾਰਟ (ਫਗਵਾੜਾ) 'ਚ ਲੱਗੇਗਾ ਤੇ ਅਗਲੇ ਦਿਨ ਉਹ ਸਵੇਰੇ ਚੱਲਣਗੇ ਤੇ ਸਾਰਾ ਹਾਈਵੇ ਲੰਘ ਕੇ ਖਾਲਸਾ ਕਾਲਜ ਪਹੁੰਚਣਗੇ। ਕਾਲਜ ਦੀ ਗਰਾਊਂਡ ਵਿਚ ਲੋਕਾਂ ਨੂੰ ਨਾਸ਼ਤਾ ਕਰਵਾਇਆ ਜਾਵੇਗਾ। ਇਸ ਕੈਂਪ 'ਚ 1500 ਤੋਂ 2000 ਲੋਕਾਂ ਲਈ ਇੰਤਜ਼ਾਮ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਜਲੰਧਰ 'ਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨਗੇ।  

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਵਸੂਲੇ 2 ਲੱਖ ਰੁਪਏ, ਵਿਜੀਲੈਂਸ ਨੇ ਪੱਤਰਕਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ

ਯਾਤਰਾ ਦੇ ਨਾਲ-ਨਾਲ ਚੱਲੇਗਾ ਟ੍ਰੈਫਿਕ 

ਰਾਹੁਲ ਗਾਂਧੀ ਰਾਤ ਨੂੰ ਭੋਗਪੁਰ ਦੇ ਅਵਤਾਰ ਰਜੇਂਸੀ 'ਚ ਰੁਕਣਗੇ, ਉਸ ਵੇਲੇ ਤੱਕ ਕੋਨਿਕਾ ਰਿਜ਼ਾਰਟ ਵਾਲਾ ਸਾਰਾ ਕੈਂਪ ਇਸ ਹੋਟਲ ਦੇ ਕੋਲ ਫਿੱਟ ਕਰ ਦਿੱਤਾ ਜਾਵੇਗਾ। ਯਾਤਰਾ ਦਾ ਪਹਿਲਾ ਰੂਟ ਕੋਨਿਕਾ ਰਿਜਾਰਟ ਤੋਂ ਲੈ ਕੇ ਪੀ. ਏ. ਪੀ.  ਚੌਂਕ ਤਕ ਨੈਸ਼ਨਲ ਹਾਈਵੇ ਹੋਵੇਗਾ। ਹਾਈਵੇ 'ਤੇ ਯਾਤਰਾ ਇਸ ਤਰ੍ਹਾਂ ਚੱਲੇਗੀ ਕਿ ਟ੍ਰੈਫਿਕ ਵੀ ਨਾਲ-ਨਾਲ ਚੱਲਦੀ ਰਹੇ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤੋਂ ਬਾਅਦ ਜਦੋਂ ਯਾਤਰਾ ਸ਼ਹਿਰ ਅੰਦਰ ਦਾਖਲ ਹੋਵੇਗੀ ਤਾਂ ਸੜਕਾਂ ਦਾ ਟ੍ਰੈਫਿਕ ਡਾਈਵਰਟ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੁੱਤਰ ਦੇ ਲੋਭ ਵਿਚ ਅੰਨ੍ਹੀ ਮਾਂ ਦਾ ਕਾਰਾ, ਨਵਜੰਮੀ ਬੱਚੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਇਹ ਹੋਵੇਗਾ ਯਾਤਰਾ ਦਾ ਰੂਟ

ਜਲੰਧਰ ਸ਼ਹਿਰ ਵਿਚ ਯਾਤਰਾ ਪੀਏਪੀ ਚੌਕ ਤੋਂ ਬੀਐੱਸਐੱਫ ਚੌਕ, ਲਾਡੋਵਾਲੀ ਰੋਡ, ਅਲਾਸਕਾ ਚੌਕ, ਮਦਨ ਫਲੋਰ ਮਿੱਲ ਚੌਕ, ਰੇਲਵੇ ਸਟੇਸ਼ਨ, ਦਮੋਰੀਆ ਪੁਲ਼ ਦੇ ਉੱਪਰ, ਕਿਸ਼ਨਪੁਰਾ ਚੌਕ, ਦੋਆਬਾ ਚੌਕ, ਪਠਾਨਕੋਟ ਬਾਈਪਾਸ ਚੌਕ ਤਕ ਯਾਤਰਾ ਚੱਲੇਗੀ। ਪੁਲਸ ਵੱਲੋਂ 15 ਜਨਵਰੀ ਨੂੰ ਇਸ ਰੂਟ ਲਈ ਬਦਲਵਾਂ ਰਸਤਾ ਵੀ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ। ਇਸ ਲਈ ਲੋਹੜੀ ਤੋਂ ਬਾਅਦ ਸੁਰੱਖਿਆ ਅਤੇ ਬਦਲਵੇਂ ਟ੍ਰੈਫਿਕ ਰੂਟ ਸਬੰਧੀ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਐਲਾਨ ਕੀਤਾ ਜਾ ਸਕਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News