''ਭਾਰਤ ਬੰਦ'' ਦੌਰਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਕੀਤੀ ਰੋਸ ਰੈਲੀ
Wednesday, Jan 08, 2020 - 03:51 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੇਂਦਰ ਦੀਆਂ ਨੀਤੀਆਂ ਖਿਲਾਫ ਵਿਰੋਧ ਦਰਜ ਕਰਵਾਉਣ ਲਈ ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ 'ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਦੁਪਹਿਰ ਨੂੰ ਸ਼ਿਮਲਾ ਪਹਾੜੀ ਪਾਰਕ ਰੋਸ ਮਾਰਚ ਕੱਢਿਆ। ਰੋਸ ਰੈਲੀ 'ਚ ਸ਼ਾਮਲ ਹੋ ਕੇ ਵੱਖ-ਵੱਖ ਮਹਿਕਮਿਆਂ ਅਤੇ ਜਥੇਬੰਦੀਆਂ ਨਾਲ ਸੰਬੰਧਤ ਕਰਮਚਾਰੀਆਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ ਮਾਰੂ ਨੀਤੀਆਂ ਅਤੇ ਨਿੱਜੀਕਰਨ ਖਿਲਾਫ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ, ਸ਼ਿਵ ਕੁਮਾਰ, ਹਰਦੀਪ ਖੁੱਡਾ, ਸੁਖਦੇਵ ਸਿੰਘ, ਸੁਖਦੇਵ ਰਾਜ,ਰਮੇਸ਼ ਹੁਸ਼ਿਆਰਪੁਰੀ, ਆਸ਼ਾ ਵਰਕਰ ਪ੍ਰਧਾਨ ਰਾਜ ਕੁਮਾਰੀ, ਆਸ਼ਾ ਰਾਣੀ, ਪਰਮਜੀਤ ਕੌਰ, ਜੀ. ਟੀ. ਯੂ. ਵੱਲੋਂ ਅਮਰ ਸਿੰਘ, ਵਰਿੰਦਰ ਕੁਮਾਰ, ਮਿਡ-ਡੇ-ਮੀਲ ਜਥੇਬੰਦੀ ਵੱਲੋ ਤ੍ਰਿਪਤਾ ਦੇਵੀ, ਕਾਂਤਾ ਦੇਵੀ, ਦਵਿੰਦਰ ਸਿੰਘ ਮੂਨਕ, ਮਨਜੀਤ ਕੌਰ, ਮਨਿੰਦਰ ਕੌਰ ਆਦਿ ਮੌਜੂਦ ਸਨ।
ਜਥੇਬੰਦੀਆਂ ਨੇ ਇਸ ਦੌਰਾਨ ਸਰਕਾਰੀ ਹਸਪਤਾਲ ਚੌਕ 'ਚ ਜਾ ਕੇ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ, ਰਮੇਸ਼ ਹੁਸ਼ਿਆਰਪੁਰੀ, ਰਵਿੰਦਰ ਸਿੰਘ ਰਾਹੀ, ਜੰਗਵੀਰ ਸਿੰਘ ਚੌਹਾਨ ਸ਼ਿੰਗਾਰਾ ਸਿੰਘ ਅਵਤਾਰ ਸਿੰਘ, ਜਸਵਿੰਦਰ ਕੌਰ, ਸਰਬਜੀਤ ਸਿੰਘ, ਅਮਰਜੀਤ ਸਿੰਘ ਬੁੱਢੀਪਿੰਡ, ਗੁਰਮੀਤ ਸਿੰਘ, ਸ਼ਿਵ ਕੁਮਾਰ, ਹਰਦੀਪ ਖੁੱਡਾ, ਸੁਖਦੇਵ ਸਿੰਘ, ਸੁਖਦੇਵ ਰਾਜ, ਆਸ਼ਾ ਵਰਕਰ ਪ੍ਰਧਾਨ ਰਾਜ ਕੁਮਾਰੀ, ਆਸ਼ਾ ਰਾਣੀ, ਪਰਮਜੀਤ ਕੌਰ, ਜੀ.ਟੀ. ਯੂ. ਵੱਲੋ ਅਮਰ ਸਿੰਘ, ਵਰਿੰਦਰ ਕੁਮਾਰ, ਮਿਡ-ਡੇ-ਮੀਲ ਜਥੇਬੰਦੀ ਵੱਲੋਂ ਤ੍ਰਿਪਤਾ ਦੇਵੀ, ਕਾਂਤਾ ਦੇਵੀ, ਦਵਿੰਦਰ ਸਿੰਘ ਮੂਨਕ, ਮਨਜੀਤ ਕੌਰ, ਮਨਿੰਦਰ ਕੌਰ ਆਦਿ ਮੌਜੂਦ ਸਨ।