ਰਸਤੇ ਵਿਚ ਘੇਰ ਕੇ ਕੀਤੀ ਕੁੱਟਮਾਰ, 3 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ
Saturday, Jul 20, 2024 - 02:44 PM (IST)
ਕਾਠਗੜ੍ਹ (ਰਾਜੇਸ਼)-ਆਪਣੇ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਰਸਤੇ ਵਿਚ ਘੇਰ ਕੇ ਉਨ੍ਹਾਂ ਨਾਲ ਕੁੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਕਾਠਗੜ੍ਹ ਪੁਲਸ ਨੇ 3 ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ-ਪੜਤਾਲ ਕਰ ਰਹੇ ਥਾਣਾ ਕਾਠਗੜ੍ਹ ਅਧੀਨ ਪੈਂਦੀ ਪੁਲਸ ਚੌਂਕੀ ਆਸਰੋਂ ਦੇ ਇੰਚਾਰਜ ਏ. ਐੱਸ. ਆਈ. ਸਿਕੰਦਰ ਪਾਲ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਪੁਨੀਤਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੱਲਾ ਬੇਟ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਬੀਤੀ 17 ਜੁਲਾਈ ਨੂੰ ਆਪਣੀ ਮਾਸੀ ਦੇ ਮੁੰਡੇ ਗੁਰਜੰਟ ਸਿੰਘ ਨਾਲ ਆਪਣੇ ਮੋਟਰਸਾਈਕਲ ’ਤੇ ਮਾਜਰਾ ਜੱਟਾਂ ਅੱਡੇ ਵੱਲ ਲਿੰਕ ਰੋਡ ’ਤੇ ਜਾ ਰਹੇ ਸੀ ਪਰ ਥੋੜ੍ਹੀ ਦੂਰ ਅੱਗੇ ਤਿੰਨ ਨੌਜਵਾਨ ਹੈਪੀ ਪੁੱਤਰ ਲਖਵੀਰ ਸਿੰਘ, ਬਿੱਲਾ ਪੁੱਤਰ ਰੋਸ਼ਨ ਦੋਵੇਂ ਵਾਸੀ ਪਿੰਡ ਨੰਗਲ ਥਾਣਾ ਕਾਠਗੜ੍ਹ ਅਤੇ ਹੈਰੀ ਵਾਸੀ ਪਿੰਡ ਰੈਲਮਾਜਰਾ ਬੁਲੇਟ ਮੋਟਰਸਾਈਕਲ ਅਤੇ ਇਕ ਸਪਲੈਂਡਰ ਮੋਟਰਸਾਈਕਲ ਸਮੇਤ ਖੜ੍ਹੇ ਸਨ।
ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਇਨ੍ਹਾਂ ਤਿੰਨਾਂ ਨੇ ਉਕਤ ਪੁਨੀਤਪਾਲ ਅਤੇ ਉਸ ਦੇ ਮਾਸੀ ਦੇ ਮੁੰਡੇ ਗੁਰਜੰਟ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਹੈਪੀ ਅਤੇ ਹੈਰੀ ਨੇ ਉਨ੍ਹਾਂ ’ਤੇ ਮੋਟਰਸਾਈਕਲ ਵਿਚੋਂ ਦਾਤ ਕੱਢ ਕੇ ਉਨ੍ਹਾਂ ’ਤੇ ਵਾਰ ਕੀਤਾ ਅਤੇ ਉਨ੍ਹਾਂ ਉੱਚੀ-ਉੱਚੀ ਬਚਾਓ ਦਾ ਰੋਲਾ ਪਾਇਆ, ਜਿਸ ਤੋਂ ਬਾਅਦ ਤਿੰਨੇ ਹਮਲਾਵਰ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੰਡ ਮਾਜਰਾ ਜੱਟਾਂ ਵੱਲ ਨੂੰ ਭੱਜ ਗਏ। ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਸਿਕੰਦਰ ਪਾਲ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਉਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ-ਅਮਰੀਕਾ ਤੋਂ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਸਿਰ 'ਤੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।