ਕੁੱਟਮਾਰ ਦੌਰਾਨ ਟੁੱਟੀ ਮਜ਼ਦੂਰ ਦੀ ਬਾਂਹ, ਮਾਮਲਾ ਦਰਜ

Monday, Jun 14, 2021 - 03:42 PM (IST)

ਕੁੱਟਮਾਰ ਦੌਰਾਨ ਟੁੱਟੀ ਮਜ਼ਦੂਰ ਦੀ ਬਾਂਹ, ਮਾਮਲਾ ਦਰਜ

ਨੂਰਪੁਰਬੇਦੀ (ਭੰਡਾਰੀ)-ਠੇਕੇਦਾਰ ਵੱਲੋਂ ਦਿੱਤੇ ਕੰਮ ਦੇ ਪੈਸੇ ਲੈਣ ਗਏ ਇਕ ਮਜ਼ਦੂਰ ਦੀ ਦੂਜੇ ਮਜ਼ਦੂਰ ਵੱਲੋਂ ਆਪਣੇ ਹੀ ਘਰ ’ਚ ਰਾੜ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕੀਤੇ ਜਾਣ ਦੇ ਦੋਸ਼ਾਂ ਹੇਠ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਹਰੀਪੁਰ ਦੀ ਪੁਲਸ ਨੇ ਕਥਿਤ ਦੋਸ਼ੀ ਮਜ਼ਦੂਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਤੇਲੂ ਰਾਮ ਪੁੱਤਰ ਨਾਥ ਰਾਮ ਵਾਸੀ ਪਿੰਡ ਬਜਰੂੜ ਨੇ ਦੱਸਿਆ ਕਿ ਉਹ ਅਤੇ ਪਿੰਡ ਦਾ ਸੋਢੀ ਰਾਮ ਇਕੱਠੇ ਹੀ ਲੇਬਰ ਦਾ ਕੰਮ ਕਰਦੇ ਸਨ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਠੇਕੇਦਾਰ ਸੁਰਜੀਤ ਸਿੰਘ ਤੋਂ ਕੰਮ ਦੇ ਬਣਦੇ ਸਮੁੱਚੇ ਪੈਸੇ ਲੈ ਲਏ ਸਨ। ਮਗਰ ਜਦੋਂ ਉਹ ਸੋਢੀ ਰਾਮ ਤੋਂ ਆਪਣੇ ਪੈਸੇ ਲੈਣ ਲਈ ਉਸ ਦੇ ਘਰ ਗਿਆ ਤਾਂ ਉਸ ਨੇ ਪਹਿਲਾਂ ਤਾਂ ਉਸ ਨੂੰ ਪਿੱਛੇ ਤੋਂ ਧੱਕਾ ਮਾਰਿਆ ਉਪਰੰਤ ਉਸ ਨੇ ਹੱਥ ’ਚ ਫੜੀ ਰਾੜ ਨਾਲ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਦੌਰਾਨ ਉਸ ਦੀ ਇਕ ਬਾਂਹ ਟੁੱਟ ਗਈ ਅਤੇ ਸਰੀਰ ’ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਏ. ਐੱਸ. ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਸੋਢੀ ਰਾਮ ਪੁੱਤਰ ਜੀਤ ਰਾਮ ਵਾਸੀ ਪਿੰਡ ਬਜਰੂੜ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ।

ਇਹ ਵੀ ਪੜ੍ਹੋ: ਫਿਲੌਰ ਸੀਟ ਅਕਾਲੀ ਦਲ ਦੇ ਖਾਤੇ ’ਚ ਜਾਣ ਨਾਲ ਬਸਪਾ ਵਰਕਰਾਂ ’ਚ ਬਗਾਵਤ ਦੀਆਂ ਸੁਰਾਂ ਉੱਠਣੀਆਂ ਸ਼ੁਰੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News