2.36 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਐੱਮ. ਐੱਸ. ਫਾਰਮ ਦੇ ਸਾਹਮਣੇ ਵਾਲੀ ਸੜਕ

08/01/2021 2:26:07 PM

ਜਲੰਧਰ (ਖੁਰਾਣਾ)– ਬਸਤੀ ਪੀਰਦਾਦ ਪੁਲੀ ਤੋਂ ਲੈ ਕੇ ਲੈਦਰ ਕੰਪਲੈਕਸ ਦੀ ਪੁਲੀ ਤੱਕ ਸੜਕ, ਜਿਸ ਨੂੰ ਐੱਮ. ਐੱਸ. ਫਾਰਮ ਰੋਡ ਕਿਹਾ ਜਾਂਦਾ ਹੈ, ਨੂੰ 2.36 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਕੰਮ ਦਾ ਰਸਮੀ ਉਦਘਾਟਨ ਇਲਾਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਮੇਅਰ ਜਗਦੀਸ਼ ਰਾਜਾ ਨੇ ਕੌਂਸਲਰ ਲਖਬੀਰ ਬਾਜਵਾ, ਕੌਂਸਲਰ ਅਨੀਤਾ ਰਾਣੀ, ਕੌਂਸਲਰ ਚੰਦਰਜੀਤ ਕੌਰ ਸੰਧਾ, ਕੌਂਸਲਰ ਪਤੀ ਬਲਬੀਰ ਅੰਗੁਰਾਲ ਅਤੇ ਅਮਿਤ ਸਿੰਘ ਸੰਧਾ ਦੀ ਹਾਜ਼ਰੀ ਵਿਚ ਕੀਤਾ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਵਿਧਾਇਕ ਰਿੰਕੂ ਨੇ ਦੱਸਿਆ ਕਿ 120 ਫੁੱਟੀ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਜਿਹੜਾ ਸਟਾਰਮ ਵਾਟਰ ਸੀਵਰ ਪਾਇਆ ਗਿਆ ਹੈ, ਉਸ ਤਹਿਤ ਵੱਡੇ-ਵੱਡੇ ਪਾਈਪ ਇਸ ਮੇਨ ਰੋਡ ’ਤੇ ਪਾਏ ਗਏ ਸਨ, ਜਿਸ ਕਾਰਨ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ, ਇਸ ਨਾਲ ਇਲਾਕੇ ਦੇ ਦੁਕਾਨਦਾਰਾਂ ਨੂੰ ਸਮੱਸਿਆ ਆ ਰਹੀ ਸੀ। ਉਦਘਾਟਨ ਸਮਾਰੋਹ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਕੁਨਾਲ ਸ਼ਰਮਾ, ਰਾਜੇਸ਼ ਅਗਨੀਹੋਤਰੀ, ਤਰਸੇਮ ਥਾਪਾ, ਵਿਕਾਸ ਸ਼ਾਹੀ, ਰਾਹੁਲ ਬਾਜਵਾ, ਸ਼ੇਰੂ ਆਦਿ ਵੀ ਹਾਜ਼ਰ ਸਨ।

ਪਹਿਲੀ ਵਾਰ ਉਦਘਾਟਨੀ ਪੱਥਰ ’ਤੇ ਲਿਖਿਆ ਭਾਜਪਾ ਕੌਂਸਲਰ ਦਾ ਨਾਂ
ਉਦਘਾਟਨ ਸਮਾਰੋਹ ਦੌਰਾਨ ਭਾਜਪਾ ਕੌਂਸਲਰ ਦੇ ਪਤੀ ਅਮਿਤ ਸਿੰਘ ਸੰਧਾ ਵੀ ਮੌਜੂਦ ਸਨ, ਜਿਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਕਿਸੇ ਉਦਘਾਟਨੀ ਪੱਥਰ ’ਤੇ ਕਿਸੇ ਭਾਜਪਾ ਕੌਂਸਲਰ ਦਾ ਨਾਂ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਜਿੰਨੇ ਵੀ ਉਦਘਾਟਨ ਹੋਏ, ਉਨ੍ਹਾਂ ਵਿਚੋਂ ਕਿਸੇ ਪੱਥਰ ’ਤੇ ਭਾਜਪਾ ਕੌਂਸਲਰ ਚੰਦਰਜੀਤ ਕੌਰ ਸੰਧਾ ਦਾ ਨਾਂ ਨਹੀਂ ਲਿਖਿਆ ਗਿਆ ਅਤੇ ਕਈ ਉਦਘਾਟਨੀ ਸਮਾਰੋਹਾਂ ਵਿਚ ਤਾਂ ਉਨ੍ਹਾਂ ਨੂੰ ਬੁਲਾਇਆ ਤੱਕ ਨਹੀਂ ਗਿਆ। ਹੁਣ ਕਿਉਂਕਿ ਇਸ ਸੜਕ ’ਤੇ 4 ਕੌਂਸਲਰ ਪੈਂਦੇ ਹਨ, ਇਸ ਲਈ ਚਾਰਾਂ ਕੌਂਸਲਰਾਂ ਦਾ ਨਾਂ ਲਿਖ ਦਿੱਤਾ ਗਿਆ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News