ਜੁਲਾਈ ਮਹੀਨੇ ’ਚ 16 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ

06/23/2022 4:43:42 PM

ਜਲੰਧਰ: ਜੁਲਾਈ ਸ਼ੁਰੂ ਹੋਣ ਵਾਲਾ ਹੈ। ਜੇ ਤੁਸੀਂ ਜੁਲਾਈ ਮਹੀਨੇ ’ਚ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲੈਣਾ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਜੁਲਾਈ 2022 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਜੁਲਾਈ ’ਚ 16 ਦਿਨ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਬੈਂਕ ਹਾਲੀਡੇ ਸੂਚੀ ਨੂੰ 3 ਵਰਗਾਂ ’ਚ ਵੰਡਿਆ ਗਿਆ ਹੈ।

ਇਹ  ਵੀ ਪੜ੍ਹੋ : ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ​​ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ

ਇਸ ’ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਹਾਲੀਡੇ ਅਤੇ ਬੈਂਕ ਕਲੋਜ਼ਿੰਗ ਆਫ਼ ਅਕਾਊਂਟਸ ਸ਼ਾਮਲ ਹਨ। ਨੈਸ਼ਨਲ ਹਾਲੀਡੇ ਤੋਂ ਇਲਾਵਾ ਕੁਝ ਸੂਬਿਆਂ ਦੀਆਂ ਵਿਸ਼ੇਸ਼ ਛੁੱਟੀਆਂ ਹਨ, ਜਿਨ੍ਹਾਂ ’ਚ ਸਾਰੇ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਸ਼ਾਮਲ ਹਨ। ਛੁੱਟੀਆਂ ਦੀ ਇਹ ਸੂਚੀ ਸੂਬਿਆਂ ਦੇ ਦਿਨ ਤੇ ਤਿਓਹਾਰ ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ ਅਤੇ ਸਾਰੇ ਸੂਬਿਆਂ ’ਚ 16 ਦਿਨ ਬੈਂਕ ਬੰਦ ਨਹੀਂ ਰਹਿਣਗੇ।

ਇਹ  ਵੀ ਪੜ੍ਹੋ : ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਸੁਜ਼ੈਨ, ਰਿਤਿਕ ਦੀ ਸਾਬਕਾ ਪਤਨੀ ਮਸਤੀ ਕਰਦੀ ਆਈ ਨਜ਼ਰ


Anuradha

Content Editor

Related News