11ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਬੈਂਕ ਮੁਲਾਜ਼ਮ ਨੱਪਿਆ

01/16/2019 7:01:31 AM

ਜਲੰਧਰ,   (ਮਹੇਸ਼)-  11ਵੀਂ ਕਲਾਸ ’ਚ ਪੜ੍ਹਦੀ 15 ਸਾਲਾ ਇਕ ਨਾਬਾਲਗ ਵਿਦਿਆਰਥਣ  ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਬੈਂਕ ਮੁਲਾਜ਼ਮ ਨੂੰ  ਥਾਣਾ ਕੈਂਟ ਦੀ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ  ਔਲਖ ਨੇ ਦੱਸਿਆ ਕਿ  ਮੁਲਜ਼ਮ ਜਸਵਿੰਦਰ ਕੁਮਾਰ (24) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ  ਸੋਹਲ ਖਾਲਸਾ ਜ਼ਿਲਾ ਜਲੰਧਰ ਖਿਲਾਫ 8 ਜਨਵਰੀ ਨੂੰ ਮਹਿਲਾ ਏ. ਐੱਸ. ਆਈ. ਤਰਸੇਮ ਕੌਰ  ਵਲੋਂ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮੁਲਜ਼ਮ ਜਸਵਿੰਦਰ ਕੁਮਾਰ ਦੇ ਖਿਲਾਫ 363,  366-ਏ, 376, 120-ਬੀ, 34 ਆਈ. ਪੀ. ਸੀ. ਅਤੇ 4/6 ਪੋਕਸੋ ਐਕਟ-2012  ਕੇਸ ਦਰਜ  ਕੀਤਾ ਗਿਆ ਸੀ ਅਤੇ ਲਗਾਤਾਰ ਉਸ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਸੀ ਅਤੇ ਅੱਜ ਏ. ਐੱਸ. ਆਈ.  ਅਮਰਜੀਤ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ। ਪੀੜਤਾ  ਮੁਤਾਬਕ ਮੁਲਜ਼ਮ ਜਸਵਿੰਦਰ ਕੁਮਾਰ  22 ਦਸੰਬਰ ਨੂੰ ਉਸ ਨੂੰ ਪੀ. ਏ. ਪੀ. ਦੇ ਗੇਟ ਨੰਬਰ-3 ਦੇ ਬਾਹਰੋਂ ਭਜਾ ਕੇ ਆਪਣੇ ਨਾਲ ਲੈ  ਗਿਆ ਅਤੇ ਬੱਸ ਅੱਡੇ ਦੇ ਨੇੜੇ ਲੈ ਜਾ ਕੇ ਉਸ  ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਉਸ ਨੂੰ ਉਥੇ ਹੀ ਛੱਡ ਕੇ ਭੱਜ ਗਿਆ। ਇੰਸਪੈਕਟਰ  ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਦਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।


Related News