ਫਗਵਾੜਾ ਵਾਸੀਆਂ ਦੀ ਸੇਵਾ ਕਰਨਾ ਹੀ ਮੇਰਾ ਰਾਜਨੀਤੀ ’ਚ ਆਉਣ ਦਾ ਮੁੱਖ ਮਕਸਦ: ਧਾਲੀਵਾਲ

01/21/2022 2:57:29 PM

ਫਗਵਾੜਾ (ਜਲੋਟਾ)- ਫਗਵਾੜਾ ’ਚ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਆਲਮ ਇਹ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸਰਦਾਰ ਧਾਲੀਵਾਲ ਜਿੱਥੇ ਵੀ ਜਾ ਰਹੇ ਹਨ, ਉੱਥੇ ਲੋਕਾਂ ਵੱਲੋਂ ਇਨ੍ਹਾਂ ਦਾ ਦਿਲੋ ਸੁਆਗਤ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਦੀ ਇਹੋ ਖੁਆਇਸ਼ ਹੈ ਕਿ ਉਹ ਦੋਬਾਰਾ ਬਤੌਰ ਵਿਧਾਇਕ ਫਗਵਾੜਾ ਦੀ ਨੁਮਾਇੰਦਗੀ ਵਿਧਾਨ ਸਭਾ ਵਿਚ ਕਰਨ ਅਤੇ ਇਸੇ ਤਰ੍ਹਾਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਪੱਕੇ ਤੌਰ ’ਤੇ ਹੱਲ ਕਰਵਾਉਂਦੇ ਰਹਿਣ।

ਮਿੱਠੜੇ ਬੋਲ ਅਤੇ ਸਭ ਨੂੰ ਆਦਰ ਮਾਣ ਦੇ ਕੇ ਮਿਲ ਰਹੇ ਸਰਦਾਰ ਧਾਲੀਵਾਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਨੀਤੀ ’ਚ ਉਨ੍ਹਾਂ ਦੇ ਆਉਣ ਦਾ ਇਕੋ ਇਕ ਮਕਸਦ ਫਗਵਾੜਾ ਦੇ ਵਸਨੀਕਾਂ ਦੀ ਸੱਚੇ ਦਿਲ ਨਾਲ ਸੇਵਾ ਕਰਨਾ ਸੀ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਸੰਨ 2019 ’ਚ ਹੋਈਆਂ ਫਗਵਾੜਾ ਜ਼ਿਮਨੀ ਚੋਣਾਂ ’ਚ ਜੋ ਜਿੱਤ ਉਨ੍ਹਾਂ ਨੂੰ ਮਿਲੀ ਹੈ, ਉਹ ਫਗਵਾੜਾ ਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਸਾਰੇ ਮਿਹਨਤੀ ਕਾਰਜਕਰਤਾਵਾਂ ਅਤੇ ਰਾਜ ਨੇਤਾਵਾਂ ਦਿ ਮਿਹਨਤ ਸਦਕੇ ਹੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਜਿੱਤ ਫਗਵਾੜਾ ਦੇ ਸੱਚੇ ਅਤੇ ਇਮਾਨਦਾਰ ਲੋਕਾਂ ਦੀ ਜਿੱਤ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਧਾਲੀਵਾਲ ਨੇ ਕਿਹਾ ਕਿ ਜੋ ਕਾਰਜ ਉਹ ਬਤੌਰ ਵਿਧਾਇਕ ਬੀਤੇ ਢਾਈ ਸਾਲਾਂ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਪੂਰੇ ਨਹੀਂ ਕਰ ਸਕੇ ਹਨ, ਉਹ ਉਸ ਨੂੰ ਪੂਰਾ ਕਰਨ ਦੇ ਮਕਸਦ ਦੇ ਨਾਲ ਵਿਧਾਨ ਸਭਾ ਚੋਣਾਂ 2022 ’ਚ ਬਤੌਰ ਕਾਂਗਰਸੀ ਉਮੀਦਵਾਰ ਚੋਣਾਂ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਫਗਵਾੜਾ ਦੇ ਲੋਕਾਂ ਦਾ ਅਸ਼ੀਰਵਾਦ ਉਨ੍ਹਾਂ ਨੂੰ ਪਹਿਲਾ ਦੀ ਤਰ੍ਹਾਂ ਜ਼ਰੂਰ ਮਿਲੇਗਾ ਅਤੇ ਭਰਪੂਰ ਮਿਲੇਗਾ। ਇਸ ਦੌਰਾਨ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਫਗਵਾੜਾ ਦੇ ਚੋਣ ਦੰਗਲ ’ਚ ਵਿਧਾਇਕ ਧਾਲੀਵਾਲ ਦੇ ਵਿਰੋਧੀ ਖ਼ਾਸਕਰ ਕਾਂਗਰਸ ਪਾਰਟੀ ’ਚ ਗੁੱਟਬਾਜ਼ੀ ਨੂੰ ਹਵਾ ਦੇਣ ਵਾਲੇ ਕੁਝ ਰਾਜਨੇਤਾ ਬਿਨਾਂ ਕਿਸੇ ਗੱਲ ਤੋਂ ਉਹ ਸਭ ਕਰ ਰਹੇ ਹਨ, ਜਿਸ ਦਾ ਕੋਈ ਆਧਾਰ ਹੀ ਨਹੀਂ ਬਣਦਾ ਹੈ। ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਨ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਵਿਧਾਇਕ ਧਾਲੀਵਾਲ ਖ਼ਿਲਾਫ਼ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਲੋਕਾਂ ’ਚ ਬਣੀ ਹੋਈ ਚੰਗੀ ਸਾਖ ਅਤੇ ਉਨ੍ਹਾਂ ਨੂੰ ਮਿਲ ਰਹੇ ਲੋਕਾਂ ਦਾ ਸਮਰਥਨ ਘਟ ਜਾਵੇ ਪਰ ਹਕੀਕਤ ਇਹੋ ਹੈ ਕਿ ਇੰਜ ਕਰਦੇ ਹੋਏ ਜਾਨੇ ਅਨਜਾਨੇ ਉਹ ਧਾਲੀਵਾਲ ਨੂੰ ਮਿਲ ਰਹੇ ਲੋਕਾਂ ਚ ਭਾਰੀ ਜਨ ਸਮਰਥਨ ਅਤੇ ਬਣੀ ਹੋਈ ਚੰਗੀ ਸਾਖ ’ਚ ਹੋਰ ਵਾਧਾ ਕਰਦੇ ਚਲੇ ਜਾ ਰਹੇ ਹਨ ਅਤੇ ਇਨ੍ਹਾਂ ਸਾਰੇ ਵਿਰੋਧੀਆ ਵੱਲੋਂ ਖੇਡਿਆ ਜਾ ਰਿਹਾ ਸਿਆਸੀ ਦਾਅ ਇਨ੍ਹਾਂ ’ਤੇ ਹੀ ਭਾਰੀ ਪੈ ਪੁੱਠਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਖ਼ੁਦ ਨੂੰ ਵੀਡੀਓ ਡਾਇਰੈਕਟਰ ਦੱਸ ਪਹਿਲਾਂ 23 ਸਾਲਾ ਮਾਡਲ ਨੂੰ ਆਪਣੇ ਜਾਲ 'ਚ ਫਸਾਇਆ, ਫਿਰ ਇੰਝ ਕੀਤੀ ਠੱਗੀ

ਇਹੋ ਉਹ ਵੱਡਾ ਕਾਰਨ ਬਣਿਆ ਹੈ ਕਿ ਫਗਵਾੜਾ ’ਚ ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਹੋਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਚੋਣ ਰੈਲੀ ’ਚ ਵੱਡੀ ਗਿਣਤੀ ’ਚ ਹਜ਼ਾਰਾਂ ਲੋਕ ਪੁੱਜੇ ਸਨ ਅਤੇ ਇਸ ਰੈਲੀ ਨੂੰ ਇਤਿਹਾਸਕ ਬਣਾਉਂਦੇ ਹੋਏ ਅੱਜ ਤੱਕ ਦੀ ਹੋਈ ਕਾਂਗਰਸ ਪਾਰਟੀ ਦੀ ਸਭ ਤੋਂ ਸਫ਼ਲ ਰੈਲੀ ਬਣਾ ਦਿੱਤਾ ਹੈ। ਇਸ ਕਾਂਗਰਸ ਰੈਲੀ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਹਾਲੇ ਤਕ ਕਾਂਗਰਸ ਪਾਰਟੀ ਦੇ ਵਿਰੋਧੀ ਦਲਾਂ ’ਚ ਖਲਬਲੀ ਮਚੀ ਹੋਈ ਹੈ ਅਤੇ ਇਸ ਦਾ ਤੋੜ ਉਨ੍ਹਾਂ ਨੂੰ ਲੱਭਦੇ ਨਹੀਂ ਮਿਲ ਪਾ ਰਿਹਾ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖ਼ਿਰ ਰਵਿਦਾਸੀਆ ਸਮਾਜ ’ਤੇ ਹੀ ਕਿਉਂ ਪਾਏ ਜਾ ਰਹੇ ਹਨ ਡੋਰੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News