ਬਬਲੀ ਕਤਲਕਾਂਡ : ਆਖ਼ਿਰ ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

02/10/2020 9:50:54 AM

ਨੰਗਲ (ਗੁਰਭਾਗ) - ਨੰਗਲ ਪੁਲਸ ਨੇ 22 ਨਵੰਬਰ 2019 ਨੂੰ ਪਿੰਡ ਸੈਂਸੋਵਾਲ ਵਿਚ ਇਕ ਔਰਤ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਹੱਤਿਆ ਦੇ ਦੋਸ਼ ’ਚ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਪਵਨ ਚੌਧਰੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਥਾਣਾ ਨੰਗਲ ਅਧੀਨ ਪੈਂਦੇ ਪਿੰਡ ਸੈਂਸੋਵਾਲ ’ਚ ਵਿਆਹੀ ਬਬਲੀ ਪਤਨੀ ਰਾਕੇਸ਼ ਕੁਮਾਰ ਦੀ 22 ਨਵੰਬਰ ਨੂੰ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਸੀ। ਬਬਲੀ ਦੇ ਭਰਾ ਦੀਪਕ ਕੁਮਾਰ ਪੁੱਤਰ ਬ੍ਰਹਮਦੱਤ ਸ਼ਰਮਾ ਨੇ ਆਪਣੀ ਭੈਣ ਦੀ ਹੱਤਿਆ ਦਾ ਦੋਸ਼ ਪਿੰਡ ਦੇ ਜਸਪਾਲ ਸਿੰਘ, ਊਸ਼ਾ ਰਾਣੀ, ਚੰਚਲਾ ਦੇਵੀ ਅਤੇ ਸ਼ਿਖਾ ਵਾਸੀ ਸੈਂਸੋਵਾਲ ’ਤੇ ਲਾਇਆ ਸੀ। 

ਥਾਣਾ ਮੁਖੀ ਨੇ ਕਿਹਾ ਕਿ ਜਿਨ੍ਹਾਂ ਚਾਰਾਂ ’ਤੇ ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਏ ਸਨ, ਉਨ੍ਹਾਂ ਖਿਲਾਫ ਕੋਈ ਠੋਸ ਸਬੂਤ ਨਾ ਹੋਣ ਕਾਰਣ ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਐੱਸ. ਪੀ. ਰੂਪਨਗਰ ਵਿਜੈ ਆਲਮ ਦੀ ਅਗਵਾਈ ਵਿਚ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਇਸ ਵਿਚ ਇੰਸਪੈਕਟਰ ਸੀ. ਆਈ. ਏ. ਅਮਰਵੀਰ ਸਿੰਘ ਅਤੇ ਮੈਂ ਖੁਦ ਵੀ ਸੀ। ਸਾਨੂੰ ਇਸ ਮਾਮਲੇ ਨੂੰ ਲੈ ਕੇ ਬਾਰੀਕੀ ਨਾਲ ਪਡ਼ਤਾਲ ਕਰਨ ਦੇ ਹੁਕਮ ਹੋਏ ਸਨ ਅਤੇ ਸਖ਼ਤ ਮਿਹਨਤ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਕਾਲ ਡਿਟੇਲ ਅਤੇ ਹੋਰ ਜਾਂਚ ਤੋਂ ਬਾਅਦ ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਤੋਂ ਥਾਣੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਦੀ ਪਤਨੀ ਨਾਲ ਬਣਦੀ ਨਹੀਂ ਸੀ, ਜਿਸ ਕਾਰਣ ਉਸ ਨੇ ਗਲਾ ਦਬਾ ਕੇ ਬਬਲੀ ਦੀ ਹੱਤਿਆ ਕਰ ਦਿੱਤੀ ਸੀ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕਾ ਦੇ ਪਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।


rajwinder kaur

Content Editor

Related News