ਬਾਬਾ ਜੁੰਮੇ ਸ਼ਾਹ ਦੇ ਕਤਲ ਦੀ ਗੁੱਥੀ 24 ਘੰਟਿਆਂ ''ਚ ਸੁਲਝੀ, ਦੋਸ਼ੀ ਗ੍ਰਿਫ਼ਤਾਰ
Thursday, Jul 28, 2022 - 03:42 AM (IST)
ਜਲੰਧਰ (ਸੁਨੀਲ ਮਹਾਜਨ) : ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫ਼ਸਰ ਥਾਣਾ ਪਤਾਰਾ ਦੀ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਪਿੰਡ ਸੰਮੀ 'ਚ ਜਗਦੀਸ਼ ਲਾਲ ਉਰਫ ਬਾਬਾ ਜੁੰਮੇ ਸ਼ਾਹ ਦੇ ਹੋਏ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ 26 ਜੁਲਾਈ ਨੂੰ ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫ਼ਸਰ ਥਾਣਾ ਪਤਾਰਾ ਕੋਲ ਅਜੇ ਕੁਮਾਰ ਪੁੱਤਰ ਜਗਦੀਸ਼ ਲਾਲ ਸਮੇਤ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸੰਮੀ ਪਿੰਡ ਨੇ ਆ ਕੇ ਦੱਸਿਆ ਕਿ ਮੇਰਾ ਪਿਤਾ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਪੁੱਤਰ ਜੀਤ ਰਾਮ ਜੋ ਕਿ ਸਾਲ 2009 ਤੋਂ ਪੀਰ ਬਾਬਾ ਗਿਆਰਵੀਂ ਵਾਲੀ ਸਰਕਾਰ ਦੀ ਜਗ੍ਹਾ 'ਤੇ ਪਿੰਡ ਸੰਮੀ ਵਿਖੇ ਸੇਵਾ ਕਰਦਾ ਸੀ, ਇਸ ਜਗ੍ਹਾ 'ਤੇ ਇਕੱਲਾ ਹੀ ਰਹਿੰਦਾ ਸੀ।
ਖ਼ਬਰ ਇਹ ਵੀ : ਪੰਜਾਬ ਸਰਕਾਰ ਖਤਮ ਕਰੇਗੀ ਇਹ ਪੋਸਟ ਤਾਂ ਉਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪੜ੍ਹੋ TOP 10
26 ਤਰੀਕ ਨੂੰ ਸਵੇਰੇ 7 ਵਜੇ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸੰਮੀ ਥਾਣਾ ਪਤਾਰਾ ਦਾ ਮੈਨੂੰ ਫੋਨ ਆਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਤੇਰੇ ਪਿਤਾ ਦਾ ਕਤਲ ਨੇ ਕਰ ਦਿੱਤਾ ਹੈ, ਜਿਸ ਦੀ ਇਤਲਾਹ ਮੈਂ ਆਪ ਨੂੰ ਦੇਣ ਆਇਆ ਹਾਂ, ਜਿਸ 'ਤੇ ਇੰਸਪੈਕਟਰ ਅਰਸ਼ਦੀਪ ਕੌਰ ਥਾਣਾ ਪਤਾਰਾ ਨੇ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਦੀ। ਤਫਤੀਸ਼ ਦੌਰਾਨ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸੰਮੀ ਥਾਣਾ ਪਤਾਰਾ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਦਲਜੀਤ ਸਿੰਘ ਨੇ ਮੰਨਿਆ ਕਿ ਉਹ ਡੇਰੇ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਸਬੰਧੀ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਮ੍ਰਿਤਕ ਜੁੰਮਾ ਬਾਬੇ ਨਾਲ ਪ੍ਰਾਪਰਟੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਦਲਜੀਤ ਸਿੰਘ ਜੁੰਮਾ ਬਾਬੇ ਵਾਲੀ ਜਗ੍ਹਾ 'ਤੇ ਆਪਣਾ ਹੱਕ ਜਤਾਉਂਦਾ ਸੀ, ਜਿਸ ਕਰਕੇ ਉਸ ਨੇ ਬਾਬੇ ਦੇ ਸਿਰ 'ਤੇ ਦਾਤਰ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 5 ਵਾਰ ਤਮਗਾ ਜੇਤੂ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ 'ਚਿੱਟੇ' ਦੀ ਭੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।