ਉਮਾਨ ਤੋਂ ਪਰਤੀ ਔਰਤ ਬੋਲੀ : ਮਾਸੀ ਦੀ ਲੜਕੀ ਨੇ ਸੁਪਨੇ ਦਿਖਾ ਵਿਦੇਸ਼ ਬੁਲਾ ਕੇ ਬਣਾਇਆ ਬੰਦੀ

Monday, Jun 19, 2023 - 01:55 PM (IST)

ਉਮਾਨ ਤੋਂ ਪਰਤੀ ਔਰਤ ਬੋਲੀ : ਮਾਸੀ ਦੀ ਲੜਕੀ ਨੇ ਸੁਪਨੇ ਦਿਖਾ ਵਿਦੇਸ਼ ਬੁਲਾ ਕੇ ਬਣਾਇਆ ਬੰਦੀ

ਨਕੋਦਰ (ਪਾਲੀ) : ਉਮਾਨ ਤੋਂ ਭਾਰਤ ਪਰਤੀ ਸਿਮਰਨ ਪਤਨੀ ਕੁਲਵਿੰਦਰ ਕੁਮਾਰ ਵਾਸੀ ਬਿਲਗਾ ਹਾਲ ਵਾਸੀ ਮੁਹੱਲਾ ਕਮਾਲਪੁਰਾ ਨਕੋਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਏ ਖੁਲਾਸੇ ਕੀਤੇ ਹਨ। ਸਿਮਰਨ ਨੇ ਦੱਸਿਆ ਕਿ ਉਸਦੀ ਮਾਸੀ ਦੀ ਲੜਕੀ ਪ੍ਰੀਤ ਕੌਰ ਉਰਫ ਪਿੰਕੀ ਪੁੱਤਰੀ ਅਮਰਜੀਤ ਸਿੰਘ ਵਾਸੀ ਛੋਟਾ ਰਈਆ ਅੰਮ੍ਰਿਤਸਰ (ਹਾਲ ਵਾਸੀ ਉਮਾਨ) ਨੇ ਉਸ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਵਿਦੇਸ਼ (ਉਮਾਨ) ਬੁਲਾ ਲਿਆ ਸੀ, ਜਦੋਂ ਉਹ ਉੱਥੇ ਗਈ ਤਾਂ ਉਸ ਨੂੰ ਉੱਥੇ ਬੰਦਕ ਬਣਾ ਲਿਆ ਗਿਆ। ਉਸ ਨੇ ਕਿਹਾ ਕਿ ਪ੍ਰੀਤ ਕੌਰ ਉਰਫ ਪਿੰਕੀ ਉਕਤ ਨੇ ਉਸ ਨਾਲ ਧੋਖਾ ਕੀਤਾ ਹੈ, ਜਿਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਭਾਰਤ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਪਰਿਭਾਸ਼ਾ ਲਿਖੇਗਾ

ਸਿਟੀ ਥਾਣਾ ਮੁਖੀ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਸਿਮਰਨ ਦੇ ਬਿਆਨਾਂ ’ਤੇ ਥਾਣਾ ਸਿਟੀ ਨਕੋਦਰ ਵਿਖੇ ਪ੍ਰੀਤ ਕੌਰ ਉਰਫ ਪਿੰਕੀ ਖਿਲਾਫ ਧਾਰਾ 370, 370-ਏ, 406, 420 ਆਈ. ਪੀ. ਸੀ. 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਸ਼ਨ) ਐਕਟ 2014 ਤਹਿਤ ਮਾਮਲ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਤੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News