ਮਨੂ ਸੂਰੀ ''ਤੇ ਹੋਏ ਹਮਲੇ ਦੇ ਕੇਸ ''ਚ ਪਿੰਡੀ ਗ੍ਰਿਫਤਾਰ

Tuesday, Nov 26, 2019 - 04:00 PM (IST)

ਮਨੂ ਸੂਰੀ ''ਤੇ ਹੋਏ ਹਮਲੇ ਦੇ ਕੇਸ ''ਚ ਪਿੰਡੀ ਗ੍ਰਿਫਤਾਰ

ਜਲੰਧਰ (ਵਰੁਣ)— ਬੀਤੇ ਦਿਨੀਂ ਮਨੂ ਸੂਰੀ 'ਤੇ ਹੋਏ ਹਮਲੇ ਦੇ ਕੇਸ 'ਚ ਕਿਲਾ ਮੁਹੱਲਾ ਦੇ ਰਹਿਣ ਵਾਲੇ ਰਵੀ ਕੁਮਾਰ ਉਰਫ ਪਿੰਡੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਅਦਾਲਤ 'ਚ ਪੇਸ਼ ਕਰਕੇ ਪਿੰਡੀ ਨੂੰ ਜੇਲ ਭੇਜ ਵੀ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਦੇਰ ਰਾਤ ਕਿਲਾ ਮੁਹੱਲਾ 'ਚ ਰੇਡ ਕਰਕੇ ਪਿੰਡੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਦਾਅਵਾ ਹੈ ਕਿ ਪਿੰਡੀ ਨੇ ਮਨੂ ਸੂਰੀ 'ਤੇ ਹੋਏ ਹਮਲੇ ਤੋਂ ਪਹਿਲਾਂ ਉਸ ਦੀ ਰੇਕੀ ਕੀਤੀ ਸੀ। ਪਿੰਡੀ ਨੂੰ ਗ੍ਰਿਫਤਾਰ ਕਰਕੇ ਸੀ. ਆਈ. ਏ. ਸਟਾਫ ਨੇ ਉਸ ਨੂੰ ਥਾਣਾ ਨੰ. 3 ਦੀ ਪੁਲਸ ਹਵਾਲੇ ਕਰ ਦਿੱਤਾ ਸੀ।
ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰੇ ਪਿੰਡੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮਨੂ ਸੂਰੀ ਨੇ ਇਕ ਇਮਾਰਤ ਵਿਚ ਲੁਕ ਕੇ ਆਪਣਾ ਬਚਾਅ ਕੀਤਾ ਸੀ। ਥਾਣਾ ਨੰ. 3 ਵਿਚ ਮਨੂ ਸੂਰੀ ਦੇ ਬਿਆਨਾਂ 'ਤੇ ਗੌਰਵ ਸ਼ਰਮਾ, ਪਾਰਸ, ਗੁਰਬਖਸ਼ ਸਿੰਘ, ਤੇਗਬੀਰ ਸਿੰਘ ਅਤੇ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਸੀ।


author

shivani attri

Content Editor

Related News