ਆਟਾ ਦਲ ਸਕੀਮ ਦੇ ਕਾਰਡ ਕੱਟਣੇ ਗਰੀਬਾਂ ਨਾਲ ਵੱਡਾ ਧੋਖਾ: ਪਰਮਜੀਤ ਸਿੰਘ ਮੱਕੜ

06/25/2019 12:30:16 PM

ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਕਾਂਗਰਸ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਬੰਦ ਕਰਨੇ ਪੰਜਾਬ ਦੇ ਲੋਕਾਂ ਨਾਲ ਇਕ ਹੋਰ ਵੱਡਾ ਧੋਖਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੀਤਾ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨ੍ਹਾਂ ਕਾਰਡਾਂ 'ਤੇ ਆਟਾ ਦਾਲ ਤੋਂ ਇਲਾਵਾ ਚੀਨੀ, ਚਾਹਪੱਤੀ ਅਤੇ ਰਿਫਾਇੰਡ ਵੀ ਦੇਣਗੇ ਪਰ ਉਨ੍ਹਾਂ ਹੋਰ ਕੁਝ ਤਾਂ ਕੀ ਦੇਣਾ ਸਮਾਰਟ ਕਾਰਡਾਂ ਦੇ ਨਾਮ 'ਤੇ ਪਹਿਲਾਂ ਚਲਦੇ ਗਰੀਬਾਂ ਦੇ ਕਾਰਡ ਵੀ ਬੰਦ ਕਰ ਦਿਤੇ ਹਨ।ਸਰਕਾਰ ਜੀ ਸਦਕੇ ਸਮਾਰਟ ਕਾਰਡ ਬਣਾਵੇ ਜ਼ੋ ਮਰਜੀ ਕਰੇ ਪਰ ਗਰੀਬਾਂ ਨੂੰ ਆਟਾ ਦਾਲ ਦੇਣਾ ਰੈਗੂਲਰ ਜਾਰੀ ਰੱਖੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਘਰ ਘਰ ਰੁਜਗਾਰ ਦੇਣ ਸ਼ਗਨ, ਸਕੀਮਾਂ 'ਚ ਵਾਧਾ ਕਰਨਾ,ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ 2500 ਰੁਪਏ ਕਰਨ, ਸਮਾਰਟ ਫੋਨ ਦੇਣ ਦੇ ਲਾਰਿਆਂ ਵਾਂਗ ਸਮਾਰਟ ਕਾਰਡ ਦਾ ਲਾਰਾ ਵੀ ਕੁਆਰਾ ਰਹਿ ਜਾਵੇਗਾ ਅਤੇ ਪੰਜਾਬ ਦੇ ਲੋਕ ਬਾਦਲ ਸਰਕਾਰ ਵੱਲੋਂ ਦਿਤੀ ਆਟਾ ਦਾਲ ਸਕੀਮ ਤੋਂ ਵਾਂਝੇ ਹੋ ਜਾਣਗੇ।ਉਨ੍ਹਾਂ ਮੰਗ ਕੀਤੀ ਕਿ ਸਮਾਰਟ ਕਾਰਡ ਜਾਰੀ ਹੋਣ ਤੱਕ ਪੁਰਾਣੀ ਸਕੀਮ ਬੰਦ ਨਾ ਕੀਤੀ ਜਾਵੇ।


shivani attri

Content Editor

Related News