ਟੈਂਟ ਮਜ਼ਦੂਰ ਦੇ ਘਰੋਂ ਨਕਦੀ ਸਣੇ ਸਾਮਾਨ ਚੋਰੀ ਕਰਨ ਵਾਲਾ ਦੋਸ਼ੀ ਕੀਤਾ ਕਾਬੂ

Thursday, Nov 14, 2024 - 05:04 PM (IST)

ਟੈਂਟ ਮਜ਼ਦੂਰ ਦੇ ਘਰੋਂ ਨਕਦੀ ਸਣੇ ਸਾਮਾਨ ਚੋਰੀ ਕਰਨ ਵਾਲਾ ਦੋਸ਼ੀ ਕੀਤਾ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ) - ਟੈਂਟ ਹਾਊਸ ’ਚ ਕੰਮ ਕਰਦੇ ਮਜ਼ਦੂਰ ਦੇ ਕਮਰੇ ’ਚੋਂ ਸਾਮਾਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਥਾਣਾ ਸਦਰ ਦੀ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਾਹਦੇਵ ਪੁੱਤਰ ਦਰਸ਼ਨ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਗੁਰੂ ਤੇਗ ਬਹਾਦਰ ਨਗਰ ਸਥਿਤ ਇਕ ਪਲਾਟ ’ਚ ਇਕ ਕਮਰੇ ’ਚ ਰਹਿ ਰਿਹਾ ਹੈ।

ਉਸ ਨੇ ਦੱਸਿਆ ਕਿ ਉਹ ਮਹਿੰਦੀਪੁਰ ਸਥਿਤ ਟੈਂਟ ਹਾਊਸ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਵੀ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਕੰਮ ’ਤੇ ਚਲਾ ਗਿਆ। ਰਾਤ ਨੂੰ ਜਦੋਂ ਉਹ ਵਾਪਸ ਆਇਆ ਤਾਂ ਕਮਰੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰੇ ਵਿਚੋਂ ਕੱਪੜੇ ਧੋਣ ਵਾਲੀ ਮਸ਼ੀਨ, ਇਕ ਛੋਟਾ ਸਿਲੰਡਰ, ਇਕ ਵੱਡੀ ਸਿਲਵਰ ਦੀ ਪਲੇਟ, ਇਕ ਸਿਲਵਰ ਦਾ ਵੱਡਾ ਪਤੀਲਾ, 10 ਕਿਲੋ ਚੀਨੀ, ਕਰਿਆਨੇ ਦਾ ਸਾਮਾਨ ਅਤੇ 2500 ਰੁਪਏ ਦੀ ਨਕਦੀ ਗਾਇਬ ਸੀ। 

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਕਰਮਜੀਤ ਅਨਮੋਲ ਨਾਲ ਸਟੇਜ 'ਤੇ ਖੜ੍ਹ ਕੇ ਗਾਇਆ ਗਾਣਾ

ਉਸ ਨੇ ਦੱਸਿਆ ਕਿ ਜਦੋਂ ਸਾਹਮਣੇ ਵਾਲੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਗਈ ਤਾਂ ਸੋਢੀ ਉਰਫ਼ ਸਾਹਿਲ ਪੁੱਤਰ ਸੁਨੀਲ ਕੁਮਾਰ ਵਾਸੀ ਨਵਾਂਸ਼ਹਿਰ ਸਕੂਟਰ ’ਤੇ ਉਕਤ ਸਾਮਾਨ ਲੈ ਕੇ ਜਾਂਦੇ ਹੋਏ ਕੈਦ ਹੋ ਗਿਆ। ਏ. ਐੱਸ. ਆਈ. ਦਿਲਵਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News