ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Friday, Aug 17, 2018 - 01:15 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ )—ਟਾਂਡਾ ਪੁਲਸ ਦੀ ਟੀਮ ਸਪੈਸ਼ਲ ਬ੍ਰਾਂਚ ਦੀ ਮਦਦ ਨਾਲ ਇਕ ਵਿਅਕਤੀ ਨੂੰ ਨਾਜਾਇਜ਼ ਤਰੀਕੇ ਨਾਲ ਲਿਜਾਈਆਂ ਜਾ ਰਹੀਆਂ 13 ਬੋਤਲਾਂ ਸਮੇਤ ਕਾਬੂ ਕੀਤਾ ਹੈ। ਏ.ਐੱਸ .ਆਈ. ਅਜੀਤ ਸਿੰਘ ਨੇ ਸਪੈਸ਼ਲ ਬ੍ਰਾਂਚ ਦੇ ਹੈੱਡ ਕਾਂਸਟੇਬਲ ਜਸਪਾਲ ਸਿੰਘ, ਜਸਵਿੰਦਰ ਕੁਮਾਰ ਅਤੇ ਕੁਲਵੰਤ ਸਿੰਘ ਦੀ ਮਦਦ ਨਾਲ ਬੱਸ ਸਟੈਂਡ ਟਾਂਡਾ ਤੋਂ ਸ਼ਰਾਬ ਦੀਆਂ 13 ਬੋਤਲਾਂ ਸਮੇਤ ਕਾਬੂ ਕੀਤੇ ਦੋਸ਼ੀ ਦੀ ਪਛਾਣ ਕੈਪਟਨ ਸਿੰਘ ਦੀਪ ਪੁੱਤਰ ਅਵਤਾਰ ਸਿੰਘ ਨਿਵਾਸੀ ਗਿੱਲ ਬੋਬ (ਸ਼੍ਰੀ ਹਰਗੋਬਿੰਦਪੁਰ) ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।
