ਝੂਠ ਬੋਲ ਕੇ ਪੈਲੇਸ ਦੇ ਬਾਹਰ ਬੁਲਾਇਆ, ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਤੋੜੀਆਂ ਬਾਹਾਂ

02/08/2023 1:27:17 PM

ਜਲੰਧਰ (ਸੁਰਿੰਦਰ)-ਬਸਤੀ ਬਾਵਾ ਖੇਲ ਥਾਣੇ ਤੋਂ ਮਹਿਜ਼ ਕੁਝ ਹੀ ਦੂਰੀ ’ਤੇ 120 ਫੁੱਟੀ ਰੋਡ ’ਤੇ ਪੈਲੇਸ ਦੇ ਸਾਹਮਣੇ ਦੇਰ ਰਾਤ ਰੰਜਿਸ਼ਨ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀਆਂ ਦੋਵੇਂ ਬਾਂਹਾਂ ਤੋੜ ਦਿੱਤੀਆਂ। ਨੌਜਵਾਨ ਨੂੰ ਪੁਲਸ ਨੇ ਪਰਿਵਾਰ ਦੀ ਮਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜਾਣਕਾਰੀ ਦਿੰਦਿਆਂ ਸਾਗਰ ਸਿੰਘ ਨਿਵਾਸੀ ਸ੍ਰੀ ਗੁਰੂ ਰਾਮਦਾਸ ਨਗਰ ਬਸਤੀ ਬਾਵਾ ਖੇਲ ਨੇ ਦੱਸਿਆ ਕਿ ਪੈਲੇਸ ਵਿਚ ਉਹ ਇਕ ਵਿਆਹ ਅਟੈਂਡ ਕਰ ਰਿਹਾ ਸੀ। ਇੰਨੇ ਵਿਚ ਮੁਹੱਲੇ ਦੇ ਇਕ ਨੌਜਵਾਨ ਦਾ ਫੋਨ ਆਇਆ ਕਿ ਉਸਦੇ ਭਰਾ ਦੀ ਲੜਾਈ ਹੋ ਗਈ ਹੈ। ਜਿਉਂ ਹੀ ਉਹ ਪੈਲੇਸ ਤੋਂ ਬਾਹਰ ਆਇਆ ਤਾਂ ਬਾਹਰ ਖੜ੍ਹੇ 7-8 ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਹਮਲਾਵਰਾਂ ਨੇ ਉਸ ਦੀਆਂ ਦੋਵੇਂ ਬਾਂਹਾਂ ਤੋੜ ਦਿੱਤੀਆਂ ਅਤੇ ਸਿਰ ’ਤੇ ਵੀ ਤਲਵਾਰਾਂ ਮਾਰੀਆਂ।

ਇਹ ਵੀ ਪੜ੍ਹੋ :ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਸਾਗਰ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਝੂਠਾ ਫੋਨ ਕਰਕੇ ਉਸ ਨੂੰ ਬਾਹਰ ਬੁਲਾਇਆ, ਉਸ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਉਹ ਨੌਜਵਾਨ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿੰਦਾ ਹੈ। ਜਦੋਂ ਹਮਲਾਵਰ ਉਸ ਨੂੰ ਕੁੱਟ ਰਹੇ ਸਨ ਤਾਂ ਉਨ੍ਹਾਂ ਵਿਚੋਂ ਇਕ ਨੌਜਵਾਨ ਕੁੱਟਮਾਰ ਦੀ ਵੀਡੀਓ ਬਣਾ ਰਿਹਾ ਸੀ। ਸਾਗਰ ਨੇ ਕਿਹਾ ਕਿ ਜਦੋਂ ਹਮਲਾਵਰ ਉਸ ਨੂੰ ਕੁੱਟ ਰਹੇ ਸਨ ਤਾਂ ਉਸ ਦੇ ਸਾਥੀ ਵਾਰ-ਵਾਰ ਕਹਿ ਰਹੇ ਸਨ ਇਸ ਨੂੰ ਜਾਨੋਂ ਮਾਰ ਦਿਓ ਅਤੇ ਇਸ ਦੀਆਂ ਹੱਡੀਆਂ ਤੱਕ ਤੋੜ ਦਿਓ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਸਤੀ ਬਾਵਾ ਖੇਲ ਦੇ ਜਿੰਨੇ ਵੀ ਇਲਾਕੇ ਹਨ, ਉਨ੍ਹਾਂ ਵਿਚ ਮਾਹੌਲ ਇੰਨਾ ਖਰਾਬ ਹੁੰਦਾ ਜਾ ਰਿਹਾ ਹੈ ਕਿ ਸ਼ਾਇਦ ਹੀ ਕੋਈ ਦਿਨ ਹੋਵੇਗਾ, ਜਿਸ ਦਿਨ ਲੜਾਈ ਨਾ ਹੋਈ ਹੋਵੇ। ਹਰ ਦੂਜੇ ਦਿਨ ਕਿਸੇ ਨਾ ਕਿਸੇ ਘਰ ਦੇ ਬਾਹਰ ਤਲਵਾਰਾਂ ਮਾਰੀਆਂ ਜਾ ਰਹੀਆਂ ਹਨ ਅਤੇ ਘਰ ਦੇ ਬਾਹਰ ਖੜ੍ਹੇ ਵਾਹਨ ਤੋੜੇ ਜਾ ਰਹੇ ਹਨ।

ਕੁਝ ਹੀ ਹਫ਼ਤਿਆਂ ’ਚ 7ਵੀਂ ਲੜਾਈ
ਜਾਣਕਾਰਾਂ ਨੇ ਦੱਸਿ ਆ ਕਿ ਥਾਣਾ ਬਸਤੀ ਬਾਵਾ ਖੇਲ ਅਧੀਨ ਇਲਾਕੇ ਵਿਚ ਇਹ 7ਵੀਂ ਲੜਾਈ ਹੈ। ਇਸ ਤੋਂ ਪਹਿਲਾਂ ਲਗਾਤਾਰ 3 ਦਿਨ ਵੱਖ-ਵੱਖ ਇਲਾਕਿਆਂ ਵਿਚ ਸ਼ਰਾਰਤੀ ਅਨਸਰਾਂ ਨੇ ਘਰਾਂ ਦੇ ਬਾਹਰ ਹੰਗਾਮਾ ਕੀਤਾ ਅਤੇ ਲੋਕਾਂ ਦੇ ਨਿੱਜੀ ਵਾਹਨ ਤੱਕ ਤੋੜ ਦਿੱਤੇ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਵਿਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਚੁੱਕੀਆਂ ਹਨ। ਉਥੇ ਹੀ, ਬੀਤੀ ਰਾਤ ਪੈਲੇਸ ਦੇ ਬਾਹਰ ਹੋਈ ਲਡ਼ਾਈ ਵਿਚ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਐੱਮ. ਐੱਲ. ਆਰ. ਕਟਵਾ ਕੇ ਥਾਣਾ ਬਸਤੀ ਬਾਵਾ ਖੇਲ ਵਿਚ ਸ਼ਿਕਾਇਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News