ਟੈਕਸ ਸਲੈਬ ਵਧਣ ਨਾਲ ਮੱਧਵਰਗੀ ਲੋਕਾਂ ਨੂੰ ਮਿਲੀ ਵੱਡੀ ਰਾਹਤ: ਅੰਕਿਤ ਬੰਸਲ
Wednesday, Feb 01, 2023 - 09:08 PM (IST)

ਜਲੰਧਰ: ਯੂਨੀਅਨ ਬਜਟ 2023 ਵਿਚ ਟੈਕਸ ਸਲੈਬ ਨੂੰ 5 ਲੱਖ ਤੋਂ ਵਧਾ ਕੇ 7 ਲੱਖ ਕਰਨ ਦੇ ਫ਼ੈਸਲੇ ਨਾਲ ਮੱਧਵਰਗੀ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪੇਸ਼ ਕੀਤੇ ਬਜਟ ਸੈਸ਼ਨ ਵਿਚ ਇਸ ਛੋਟ ਦਾ ਐਲਾਨ ਕੀਤਾ। ਭਾਜਪਾ ਦੇ ਨੌਜਵਾਨ ਨੇਤਾ ਅੰਕਿਤ ਬੰਸਲ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਆਮ ਲੋਕਾਂ ਨੂੰ ਦਿੱਤੀ ਇਸ ਵੱਡੀ ਰਾਹਤ ਲਈ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਬਜਟ ਨੂੰ ਬੀਬੀ ਜਗੀਰ ਕੌਰ ਨੇ ਦੱਸਿਆ ਕਿਸਾਨ, ਮਜ਼ਦੂਰ ਤੇ ਪੰਜਾਬ ਵਿਰੋਧੀ
ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇਜ਼ੀ ਨਾਲ ਭਾਰਤ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਲੈ ਕੇ ਜਾ ਰਹੇ ਹਨ ਤੇ ਉਨ੍ਹਾਂ ਦੀ ਯੋਗ ਅਗਵਾਈ ਵਿਚ ਭਾਰਤ ਵੱਡੇ ਮੁਲਕਾਂ ਨੂੰ ਟੱਕਰ ਦੇਣ ਲੱਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।