ਅੱਡਾ ਸਰਾਂ ’ਚ ਬੇਕਾਬੂ ਟਰੈਕਟਰ ਨੇ ਅਨੇਕਾਂ ਵਾਹਨ ਦਰੜੇ

Thursday, Mar 31, 2022 - 04:57 PM (IST)

ਅੱਡਾ ਸਰਾਂ ’ਚ ਬੇਕਾਬੂ ਟਰੈਕਟਰ ਨੇ ਅਨੇਕਾਂ ਵਾਹਨ ਦਰੜੇ

ਟਾਂਡਾ ਉੜਮੁੜ (ਪੰਡਿਤ, ਮੋਮੀ)-ਅੱਡਾ ਸਰਾਂ ’ਚ ਅੱਜ ਦੁਪਹਿਰ ਟਾਂਡਾ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਟਰੈਕਟਰ ਬੇਕਾਬੂ ਹੋ ਕੇ ਅਨੇਕਾਂ ਵਾਹਨਾਂ ਨੂੰ ਲਪੇਟ ’ਚ ਲੈਂਦਿਆ ਸਕੂਲ ਦੇ ਥੜ੍ਹੇ ਨਾਲ ਜਾ ਟਕਰਾਇਆ | ਖੁਸ਼ਕਿਸਮਤੀ ਨਾਲ ਕੋਈ ਵੀ ਵਿਆਕਤੀ ਟਰੈਕਟਰ ਦੀ ਲਪੇਟ ’ਚ ਨਹੀਂ ਆਇਆ | ਹਾਦਸਾ ਦੁਪਹਿਰ ਉਸ ਵੇਲੇ ਵਾਪਰਿਆ, ਜਦੋਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ।

PunjabKesari

ਬੇਕਾਬੂ ਟਰੈਕਟਰ ਦੀ ਲਪੇਟ ’ਚ ਆਉਣ ਕਾਰਨ ਇਕ ਕਾਰ, ਇਕ ਮੋਟਰਸਾਈਕਲ ਤੇ ਤਿੰਨ ਐਕਟਿਵਾ ਦੇ ਨਾਲ-ਨਾਲ ਦੁਕਾਨਦਾਰ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਟਰੈਕਟਰ ਕਿਨ੍ਹਾਂ ਹਾਲਾਤ ’ਚ ਬੇਕਾਬੂ ਹੋਇਆ, ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | 


author

Manoj

Content Editor

Related News