ਅੰਮ੍ਰਿਤਸਰ-ਜਲੰਧਰ ਸਿਟੀ ਵਿਚਕਾਰ ਨਵੀਂ ਪੈਸੇਂਜਰ ਟਰੇਨ ਚੱਲੇਗੀ ਕੱਲ੍ਹ ਤੋਂ

Thursday, Jan 17, 2019 - 12:54 PM (IST)

ਅੰਮ੍ਰਿਤਸਰ-ਜਲੰਧਰ ਸਿਟੀ ਵਿਚਕਾਰ ਨਵੀਂ ਪੈਸੇਂਜਰ ਟਰੇਨ ਚੱਲੇਗੀ ਕੱਲ੍ਹ ਤੋਂ

ਜਲੰਧਰ (ਗੁਲਸ਼ਨ)— ਰੇਲਵੇ ਵਿਭਾਗ ਨੇ ਅੰਮ੍ਰਿਤਸਰ-ਜਲੰਧਰ ਸਿਟੀ ਵਿਚਕਾਰ 4 ਮਹੀਨਿਆਂ ਲਈ ਇਕ ਨਵੀਂ ਦੈਨਿਕ ਪੈਸੇਂਜਰ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। 18 ਜਨਵਰੀ ਤੋਂ ਚੱਲਣ ਜਾ ਰਹੀ ਅੰਮ੍ਰਿਤਸਰ-ਜਲੰਧਰ ਸਿਟੀ ਪੈਸੇਂਜਰ ਟਰੇਨ ਗਿਣਤੀ 54610 ਦੁਪਹਿਰ 12.15 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲ ਕੇ 1.55 ਵਜੇ ਜਲੰਧਰ ਸਿਟੀ ਸਟੇਸ਼ਨ 'ਤੇ ਪਹੁੰਚੇਗੀ। 
7 ਜਨਰਲ ਸ਼੍ਰੇਣੀ ਅਤੇ 2 ਜਨਰਲ-ਕਮ-ਸਾਮਾਨਯਾਨ ਵਾਲੀ ਇਹ ਪੈਸੇਂਜਰ ਟਰੇਨ 54625 ਹੁਣ ਅੰਮ੍ਰਿਤਸਰ ਤੱਕ ਚੱਲੇਗੀ। ਜੈਜੋਂ ਦੋਆਬਾ ਤੋਂ ਸਵੇਰੇ 5 ਵਜੇ ਚੱਲਣ ਵਾਲੀ ਇਹ ਪੈਸੇਂਜਰ ਟਰੇਨ 8.15 ਵਜੇ ਜਲੰਧਰ ਪਹੁੰਚੇਗੀ ਅਤੇ ਇਥੋਂ 8.20 ਵਜੇ ਚੱਲ ਕੇ 11 ਵਜੇ ਅੰਮ੍ਰਿਤਸਰ ਪਹੁੰਚੇਗੀ। ਬਾਅਦ 'ਚ ਇਹ ਟਰੇਨ ਬਿਆਸ ਅਤੇ ਕਰਤਾਰਪੁਰ ਸਟੇਸ਼ਨ 'ਤੇ ਰੁਕੇਗੀ।


author

shivani attri

Content Editor

Related News