ਕੀ ਹੁਸ਼ਿਆਰਪੁਰ ਵਿਖੇ ਪ੍ਰਵਾਸੀ ਪੰਜਾਬੀ ਦੀ ਕੋਠੀ 'ਚ ਲੁਕਿਆ ਸੀ ਅੰਮ੍ਰਿਤਪਾਲ ?

Thursday, Apr 13, 2023 - 05:29 PM (IST)

ਕੀ ਹੁਸ਼ਿਆਰਪੁਰ ਵਿਖੇ ਪ੍ਰਵਾਸੀ ਪੰਜਾਬੀ ਦੀ ਕੋਠੀ 'ਚ ਲੁਕਿਆ ਸੀ ਅੰਮ੍ਰਿਤਪਾਲ ?

ਹੁਸ਼ਿਆਰਪੁਰ- 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਹੈ ਜਦਕਿ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਵਿਚ ਪੁਲਸ ਨੇ ਹੁਸ਼ਿਆਰਪੁਰ ਦੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਉਕਤ ਨੌਜਵਾਨ 'ਤੇ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਦਾ ਦੋਸ਼ ਲੱਗਾ ਹੈ। ਇਹ ਵੀ ਦੋਸ਼ ਹੈ ਕਿ ਜਦੋਂ 28-29 ਮਾਰਚ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਹਿਯੋਗੀ ਪਪਲਪ੍ਰੀਤ ਵੱਖ-ਵੱਖ ਥਾਵਾਂ 'ਤੇ ਲੁੱਕਣ ਲੱਗੇ ਸਨ ਤਾਂ ਹਲਕਾ ਸ਼ਾਮ ਚੁਰਾਸੀ ਦੇ ਇਕ ਪਿੰਡ ਵਿਚ ਇਕ ਐੱਨ. ਆਰ. ਆਈ. ਦੀ ਕੋਠੀ ਵਿਚ ਅੰਮ੍ਰਿਤਪਾਲ ਸਿੰਘ ਰੁਕਿਆ ਸੀ। ਕੋਠੀ ਦੀ ਦੇਖਭਾਲ ਕਰਨ ਵਾਲੇ ਨੌਜਵਾਨ ਨੇ ਵਿਦੇਸ਼ ਵਿਚ ਰਹਿਣ ਵਾਲੇ ਦੋ ਮਾਲਕ ਭਰਾਵਾਂ ਦੇ ਹੁਕਮ 'ਤੇ ਉਸ ਨੂੰ ਕੋਠੀ ਵਿਚ ਰੱਖਿਆ ਸੀ। ਇਕ ਐੱਨ. ਆਰ. ਆਈ. ਭਰਾ ਦੁਬਈ ਜਦਕਿ ਉਸ ਦਾ ਦੂਜਾ ਜਰਮਨੀ ਵਿਚ ਰਹਿੰਦਾ ਹੈ। ਇਨ੍ਹਾਂ ਦੀ ਹੀ ਕੋਠੀ ਪਿੰਡ ਵਿਚ ਬੰਦ ਪਈ ਹੈ। ਕੋਠੀ ਦੀ ਚਾਬੀ ਪਿੰਡ ਦੇ ਹੀ ਇਕ ਪਰਿਵਾਰ ਦੇ ਕੋਲ ਹੈ। 

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ

ਕੋਠੀ ਦੀ ਦੇਖਭਾਲ ਕਰਨ ਵਾਲੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਵਿਦੇਸ਼ ਬੈਠੇ ਐੱਨ. ਆਰ. ਆਈ. ਦਾ ਫੋਨ ਆਇਆ ਸੀ ਕਿ ਉਨ੍ਹਾਂ ਦਾ ਕੋਈ ਮਹਿਮਾਨ ਆ ਰਿਹਾ ਹੈ ਅਤੇ ਉਸ ਦੇ ਲਈ ਕੋਠੀ ਖੋਲ੍ਹ ਦਿੱਤੀ ਜਾਵੇ। ਦੇਖਭਾਲ ਕਰਨ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਹਿਮਾਨ ਕੌਣ ਹੈ ? 30 ਅਤੇ 31 ਮਾਰਚ ਨੂੰ ਜਾਣ ਤੋਂ ਬਾਅਦ ਵੀ ਇਹ ਪਤਾ ਨਹੀਂ ਲੱਗਿਆ ਕਿ ਉਹ ਮਹਿਮਾਨ ਅੰਮ੍ਰਿਤਪਾਲ ਸੀ। ਅੰਮ੍ਰਿਤਪਾਲ ਦੀ ਭਾਲ ਵਿਚ ਪੁਲਸ ਹੁਸ਼ਿਆਰਪੁਰ ਦੇ ਪਿੰਡ ਪਹੁੰਚੀ ਅਤੇ ਨੌਜਵਾਨ ਨੂੰ ਆਪਣੇ ਨਾਲ ਲੈ ਗਈ। ਪਿੰਡ ਦੇ ਸਰਪੰਚ ਨੇ ਕਿਹਾ ਕਿ ਨੌਜਵਾਨ ਸਬੰਧੀ ਜਦੋਂ ਪੁਲਸ ਨੂੰ ਪੁੱਛਿਆ ਗਿਆ ਤਾਂ ਅਫ਼ਸਰਾਂ ਨੇ ਨੌਜਵਾਨ ਨਾਲ ਜਲਦੀ ਮਿਲਵਾਉਣ ਦੀ ਗੱਲ ਕਹੀ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਰੇਡ ਵਿਚ ਸੀ. ਸੀ. ਟੀ. ਵੀ. ਦੇ ਡੀ. ਵੀ. ਆਰ. ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਨੂੰ ਲੈਬ ਭੇਜਿਆ ਗਿਆ ਹੈ। ਕੋਠੀ ਦੀ ਚਾਬੀ ਵੀ ਪੁਲਸ ਦੇ ਕਬਜ਼ੇ ਵਿਚ ਹੈ। ਡੀ. ਐੱਸ. ਪੀ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਜਾਂਚ ਦਾ ਹਿੱਸਾ ਹੈ। ਅੰਮ੍ਰਿਤਪਾਲ ਦੇ ਕੋਠੀ ਵਿਚ ਰੁਕਣ ਨੂੰ ਲੈ ਕੇ ਜਾਂਚ ਜਾਰੀ ਹੈ। ਪੁਲਸ ਨੂੰ ਡੀ. ਵੀ. ਆਰ. ਜ਼ਰੀਏ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News