ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ''ਚ ਲਗਾਇਆ ਗਿਆ ਖੂਨਦਾਨ ਕੈਂਪ

Monday, Sep 09, 2019 - 06:49 PM (IST)

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ''ਚ ਲਗਾਇਆ ਗਿਆ ਖੂਨਦਾਨ ਕੈਂਪ

ਗੜ੍ਹਸ਼ੰਕਰ (ਸ਼ੋਰੀ)— ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਸੁਤੰਤਰ ਸੈਨਾਨੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 38ਵੀਂ ਬਰਸੀ 'ਤੇ ਮੌਕੇ ਗੜ੍ਹੰਸ਼ਕਰ 'ਚ ਖੂਨਦਾਨ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ ਖੂਨਦਾਨ ਕਰਨ ਵਾਲਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਕੈਂਪ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕੁੱਲ 24 ਯੂਨਿਟ ਖੂਨਦਾਨ ਕੀਤਾ ਗਿਆ।

ਕੈਂਪ ਦਾ ਉਦਘਾਟਨ ਐੱਸ. ਐੱਮ. ਓ. ਇੰਚਾਰਜ ਡਾ. ਸੀਮਾ ਅਤੇ ਬ੍ਰਹਾਮਣ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਣ ਸ਼ੋਰੀ ਵੱਲੋਂ ਸਾਂਝੇ ਕੌਰ 'ਤੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜੇ. ਪੀ. ਸਿੰਘ ਸਰਕਲ ਇੰਚਾਰਜ ਸਿੱਖ ਮਿਸ਼ਨਰੀ ਕਾਲਜ, ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰਣਵੀਰ ਸਿੰਘ ਖੱਖ, ਭੁਪਿੰਦਰ ਸਿੰਘ, ਪੰਡਿਤ ਰਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਖੂਨਦਾਨ ਕਰਨ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।


author

shivani attri

Content Editor

Related News