ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ''ਚ 3 ਨਾਮਜ਼ਦ

Tuesday, Dec 25, 2018 - 12:50 PM (IST)

ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ''ਚ 3 ਨਾਮਜ਼ਦ

ਹੁਸ਼ਿਆਰਪੁਰ (ਅਸ਼ਵਨੀ)— ਸਿਟੀ ਪੁਲਸ ਨੇ ਬੀਤੇ ਦਿਨ ਫੜੀ ਗਈ ਸ਼ਰਾਬ ਸਮੇਤ ਕਾਬੂ ਕੀਤੇ ਗਏ ਇਕ ਦੋਸ਼ੀ ਰਾਹੁਲ ਕੋਲੋਂ ਪੁੱਛਗਿੱਛ ਦੌਰਾਨ 3 ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਨਾਮਜ਼ਦ ਕੀਤਾ ਹੈ। ਸਿਟੀ ਥਾਣੇ ਦੇ ਇੰਚਾਰਜ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਦੋਸ਼ੀਆਂ 'ਚ ਮੋਹਿਤ ਪੁੱਤਰ ਦਿਆਲ ਚੰਦ ਵਾਸੀ ਮੁਹੱਲਾ ਗੋਬਿੰਦਗੜ੍ਹ ਬਹਾਦਰਪੁਰ ਥਾਣਾ ਸਿਟੀ, ਲਾਡੀ ਡਰਾਈਵਰ ਤੇ ਬੱਬੂ ਵਾਸੀ ਸਾਰੰਗਵਾਲ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

shivani attri

Content Editor

Related News