ਸ਼ਰਾਬ ਸਮੱਲਲਿੰਗ ਦੇ ਸ਼ੱਕ ''ਚ ਪੁਲਸ ਨੇ ਕੀਤੀ ਰੇਡ, ਲੋਕਾਂ ਨੇ ਘੇਰਿਆ ਥਾਣਾ

12/02/2019 12:25:28 PM

ਜਲੰਧਰ (ਸੁਧੀਰ/ਕਮਲੇਸ਼)— ਸ਼ਰਾਬ ਸਮੱਗਲਿੰਗ ਦੇ ਸ਼ੱਕ 'ਚ ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ ਦੇ ਘਰ ਬੀਤੇ ਦਿਨ ਪੁਲਸ ਵੱਲੋਂ ਰੇਡ ਕੀਤੀ ਗਈ। ਰੇਡ ਤੋਂ ਬਾਅਦ ਅਜੇ ਖੋਸਲਾ ਅਤੇ ਉਸ ਦੇ ਸਮਰਥਕਾਂ ਨੇ ਥਾਣਾ ਤਿੰਨ ਦਾ ਘਿਰਾਓ ਕੀਤਾ। ਪ੍ਰਧਾਨ ਦਾ ਦੋਸ਼ ਹੈ ਕਿ ਰੰਜਿਸ਼ਨ ਉਸ ਦੇ ਘਰ 'ਚ ਰੇਡ ਕਰਵਾਈ ਜਾ ਰਹੀ ਹੈ, ਜਦੋਂਕਿ ਦੋ ਵਾਰ ਹੋਈ ਰੇਡ ਦੌਰਾਨ ਪੁਲਸ ਨੂੰ ਕੁਝ ਨਹੀਂ ਮਿਲਿਆ।

ਰਿਸ਼ੀ ਨਗਰ 'ਚ ਰਹਿਣ ਵਾਲੇ ਅਜੇ ਖੋਸਲਾ ਨੇ ਦੱਸਿਆ ਕਿ ਥਾਣਾ 3 ਦੇ ਸਾਬਕਾ ਇੰਚਾਰਜ ਨਵਦੀਪ ਸਿੰਘ ਨੇ 20 ਦਿਨ ਪਹਿਲਾਂ ਉਸ ਦੇ ਘਰ 'ਚ ਰੇਡ ਕੀਤੀ ਸੀ ਪਰ ਉਦੋਂ ਵੀ ਕੁਝ ਨਹੀਂ ਹੱਥ ਲੱਗਾ ਸੀ। ਰੇਡ ਦਾ ਕਾਰਨ ਪੁੱਛਣ 'ਤੇ ਪਤਾ ਲੱਗਾ ਕਿ ਉਸ ਖਿਲਾਫ ਕਿਸੇ ਨੇ ਚੰਡੀਗੜ੍ਹ ਸ਼ਿਕਾਇਤ ਕੀਤੀ ਸੀ। ਉਸ ਸਮੇਂ ਇਲਾਕੇ ਕੌਂਸਲਰ ਤੋਂ ਅਜੇ ਖੋਸਲਾ ਨੇ ਲੈਟਰ ਲਿਖਵਾ ਕੇ ਪੁਲਸ ਨੂੰ ਸੌਂਪਿਆ ਸੀ, ਜਿਸ 'ਚ ਲਿਖਿਆ ਗਿਆ ਸੀ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਨਾਜਾਇਜ਼ ਕਾਰੋਬਾਰ ਨਹੀਂ ਕਰਦਾ।

ਐੈੱਸ. ਐੈੱਚ. ਓ. ਨਵਦੀਪ ਸਿੰਘ ਦੇ ਬਦਲਣ ਤੋਂ ਬਾਅਦ ਨਵੇਂ ਆਏ ਐੈੱਸ. ਐੈੱਚ. ਓ. ਰਸ਼ਮਿੰਦਰ ਸਿੰਘ ਨੇ ਵੀ ਸ਼ਨੀਵਾਰ ਦੁਪਹਿਰ ਅਜੇ ਦੇ ਘਰ ਪੁਲਸ ਫੋਰਸ ਨਾਲ ਰੇਡ ਕੀਤੀ ਪਰ ਉਦੋਂ ਵੀ ਉਸ ਦੇ ਘਰੋਂ ਕੋਈ ਸ਼ੱਕੀ ਚੀਜ਼ ਜਾਂ ਫਿਰ ਸ਼ਰਾਬ ਨਹੀਂ ਮਿਲੀ। ਦੋਸ਼ ਹੈ ਕਿ ਐਤਵਾਰ ਨੂੰ ਉਸ ਦੇ ਨਾਲ-ਨਾਲ ਰੇਲਵੇ ਰੋਡ ਦੇ ਰਹਿਣ ਵਾਲੇ ਵਿੱਕੀ ਅਤੇ ਸਮਰਥਕ ਸਾਗਰ ਦੇ ਘਰ ਵੀ ਰੇਡ ਕੀਤੀ, ਜਿਸ ਤੋਂ ਨਾਰਾਜ਼ ਉਕਤ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ।

ਖੋਸਲਾ ਨੇ ਪੁਲਸ 'ਤੇ ਦੋਸ਼ ਲਾਇਆ ਹੈ ਕਿ ਉਸ ਦੇ ਅਤੇ ਉਸ ਦੀ ਫੋਰਸ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਫੋਰਸ ਦੇ ਭੜਕ ਜਾਣ 'ਤੇ ਥਾਣੇ 'ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ। ਉਥੇ ਇਸ ਮਾਮਲੇ 'ਚ ਥਾਣਾ-3 ਦੇ ਐੈੱਸ. ਐੈੱਚ. ਓ. ਰਸ਼ਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ, ਇਸ ਲਈ ਪੁਲਸ ਨੇ ਰੇਡ ਕੀਤੀ ਸੀ ਪਰ ਪੁਲਸ ਨੂੰ ਸਰਚ ਦੌਰਾਨ ਕੁਝ ਨਹੀਂ ਮਿਲਿਆ ਹੈ। ਮਾਮਲੇ ਨੂੰ ਥਾਣੇ 'ਚ ਬਿਠਾ ਕੇ ਸੁਲਝਾ ਦਿੱਤਾ ਗਿਆ ਹੈ।


shivani attri

Content Editor

Related News