ਜੰਮੂ ਜਾ ਰਹੀ ਅਹਿਮਦਾਬਾਦ ਐਕਸਪ੍ਰੈਸ ਟਰੇਨ ਦਾ ਇੰਜਣ ਹੋਇਆ ਫੇਲ, ਯਾਤਰੀ ਹੋਏ ਪਰੇਸ਼ਾਨ
Thursday, Jun 28, 2018 - 04:05 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਡਿਪਸ ਸਕੂਲ ਟਾਂਡਾ ਫਾਟਕ ਨਜ਼ਦੀਕ ਅੱਜ ਦੁਪਹਿਰ ਨੂੰ ਜੰਮੂ ਜਾ ਰਹੀ ਅਹਿਮਦਾਬਾਦ ਐਕਸਪ੍ਰੈਸ ਟਰੇਨ ਦਾ ਇੰਜਣ ਅਚਾਨਕ ਫੇਲ ਹੋ ਗਿਆ, ਜਿਸ ਕਰਕੇ ਤਿੰਨ ਘੰਟੇ ਟਰੇਨ ਦੇ ਰੁਕਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੇਨ ਦੇ ਡਰਾਈਵਰ ਰਣਧੀਰ ਸਿੰਘ ਨੇ ਦੱਸਿਆ ਕਿ ਟਾਂਡਾ ਰੇਲਵੇ ਸਟੇਸ਼ਨ ਪਾਰ ਕਰਦੇ ਹੀ 2 ਵਜੇ ਦੇ ਕਰੀਬ ਉਸ ਨੂੰ ਇੰਜਣ 'ਚੋਂ ਅੱਗ ਨਿਕਲਦੀ ਦਿਸੀ, ਉਸ ਨੇ ਗੱਡੀ ਰੋਕੀ ਤਾਂ ਦੇਖਿਆ ਕਿ ਟਰੇਨ ਦਾ ਇੰਜਣ ਫੇਲ ਹੋ ਚੁੱਕਾ ਸੀ।
ਗੱਡੀ ਦੇ ਲਗਭਗ ਤਿੰਨ ਘੰਟੇ ਰੁਕੇ ਰਹਿਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋਈ। ਸਟੇਸ਼ਨ ਮਾਸਟਰ ਤੇਜ਼ ਰਾਮ ਮੀਨਾ ਨੇ ਦੱਸਿਆ ਕਿ ਇੰਜਣ ਮੰਗਵਾ ਕਿ ਟਰੇਨ ਨੂੰ ਆਪਣੀ ਮੰਜਿਲ ਵੱਲ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਿਸੇ ਹੋਰ ਟਰੇਨ ਦਾ ਸਮਾਂ ਨਾ ਹੋਣ ਕਰਕੇ ਆਵਜਾਹੀ ਪ੍ਰਭਾਵਿਤ ਨਹੀਂ ਹੋਈ ਹੈ।