ਸੁਖਪਾਲ ਖਹਿਰਾ ਦੀ ਜ਼ਮਾਨਤ ਤੋਂ ਬਾਅਦ ਜੱਦੀ ਪਿੰਡ ਰਾਮਗੜ੍ਹ ''ਚ ਲੱਗੀਆਂ ਰੌਣਕਾਂ, ਘਰ ''ਚ ਵੱਜੇ ਢੋਲ
Friday, Jan 28, 2022 - 12:29 PM (IST)
ਭੁਲੱਥ (ਰਜਿੰਦਰ)- ਵਿਧਾਨ ਸਭਾ ਚੋਣਾਂ ਲਈ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਬੀਤੇ ਦਿਨ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਜਿੱਥੇ ਖੁਸ਼ੀ ਵਾਲਾ ਮਾਹੌਲ ਹੈ, ਉਥੇ ਹੀ ਇਲਾਕੇ ਭਰ ਦੇ ਕਾਂਗਰਸੀ ਵਰਕਰ ਅਤੇ ਖਹਿਰਾ ਸਮਰਥਕ ਖ਼ੁਸ਼ੀ ਭਰੇ ਰੌਂਅ ਵਿਚ ਹਨ।
ਦੱਸ ਦੇਈਏ ਕਿ 11 ਨਵੰਬਰ ਵਾਲੇ ਦਿਨ ਈ. ਡੀ. ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਖਹਿਰਾ ਪਟਿਆਲਾ ਜੇਲ੍ਹ ਵਿਚ ਸਨ। ਜਿਨ੍ਹਾਂ ਦੀ ਬੀਤੇ ਦਿਨ ਜ਼ਮਾਨਤ ਹੋਣ 'ਤੇ ਹਲਕਾ ਭੁਲੱਥ ਵਿਚ ਉਨ੍ਹਾਂ ਦੀ ਰਿਹਾਇਸ਼ ਪਿੰਡ ਰਾਮਗੜ੍ਹ ਵਿਖੇ ਜਿੱਥੇ ਢੋਲ ਵੱਜੇ। ਉਥੇ ਇਲਾਕੇ ਭਰ ਤੋਂ ਕਾਂਗਰਸੀ ਵਰਕਰ ਅਤੇ ਸਮਰਥਕ ਵਧਾਈ ਦੇਣ ਲਈ ਖਹਿਰਾ ਪਰਿਵਾਰ ਕੋਲ ਪੁੱਜੇ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ
ਸੁਖਪਾਲ ਖਹਿਰਾ ਦੀ ਪਤਨੀ ਜਤਿੰਦਰ ਕੌਰ, ਭੈਣ ਕਿਰਨਬੀਰ ਕੌਰ, ਕੁਲਬੀਰ ਸਿੰਘ ਖਹਿਰਾ, ਬੇਟੀ ਸਿਮਰਜੀਤ ਕੌਰ ਅਤੇ ਨੂੰਹ ਵਰੀਤ ਖਹਿਰਾ ਦੀ ਮੌਜੂਦਗੀ ਵਿਚ ਗੱਲਬਾਤ ਕਰਦਿਆਂ ਸਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਉਹ ਖ਼ੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਆ ਕੇ ਆਪਣੀ ਲੜਾਈ ਆਪ ਲੜਨਗੇ ਅਤੇ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਸੀ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਬੀਬੀ ਜਗੀਰ ਕੌਰ ਨੂੰ ਭਰੋਸਾ ਦੁਆਉਂਦੇ ਹਨ ਕਿ ਹੁਣ ਤਹਾਨੂੰ ਚੋਣ ਮਾਹੌਲ ਹੋਰ ਭਖਿਆ ਮਿਲੇਗਾ ਅਤੇ ਅਸੀਂ ਫੁੱਲ ਸਪੀਡ ਨਾਲ ਚੋਣ ਮੈਦਾਨ ਵਿਚ ਉਤਰਾਂਗੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ