ਆਧਾਰ ਕਾਰਡ ਨੂੰ ਦੁਰੱਸਤ ਕਰਵਾਉਣਾ ਹੁਣ ਹੋਰ ਵੀ ਹੋਇਆ ਸੌਖਾ

Tuesday, Dec 03, 2019 - 05:40 PM (IST)

ਆਧਾਰ ਕਾਰਡ ਨੂੰ ਦੁਰੱਸਤ ਕਰਵਾਉਣਾ ਹੁਣ ਹੋਰ ਵੀ ਹੋਇਆ ਸੌਖਾ

ਜਲੰਧਰ (ਚੋਪੜਾ)— ਆਧਾਰ ਕਾਰਡ 'ਚ ਕਮੀਆਂ ਦੂਰ ਕਰਵਾਉਣਾ ਪਹਿਲਾਂ ਨਾਲੋਂ ਹੋਰ ਆਸਾਨ ਹੋ ਗਿਆ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਨਵੇਂ ਐਪਲੀਕੇਸ਼ਨ ਫਾਰਮ ਜਾਰੀ ਕਰ ਦਿੱਤੇ ਹਨ, ਜਿਸ 'ਚ ਹੁਣ ਘਰ ਦਾ ਪਤਾ, ਨਾਂ ਅਤੇ ਜਨਮ ਤਰੀਕ ਨੂੰ ਠੀਕ ਕਰਵਾਉਣ ਲਈ ਕਾਰਡ ਧਾਰਕ ਨੂੰ ਹਲਕਾ ਵਿਧਾਇਕ ਜਾਂ ਗਜ਼ਟਿਡ ਅਫਸਰ ਦੇ ਲੈਟਰ ਹੈੱਡ 'ਤੇ ਹੀ ਸਰਟੀਫਾਇਡ ਕਰਵਾ ਕੇ ਐਪਲੀਕੇਸ਼ਨ ਸਬਮਿਟ ਕਰਨ ਦਾ ਦੌਰ ਹੁਣ ਖਤਮ ਹੋ ਗਿਆ ਹੈ। ਕਾਰਡ ਧਾਰਕ ਨਵੇ ਫਾਰਮ 'ਤੇ ਹੀ ਸਰਪੰਚ, ਤਹਿਸੀਲਦਾਰ ਸਮੇਤ ਹੋਰ ਅਧਿਕਾਰਿਤ ਲੋਕਾਂ ਦੀ ਮੋਹਰ ਅਤੇ ਦਸਤਖਤ ਕਰਵਾ ਕੇ ਸੁਵਿਧਾ ਸੈਂਟਰ, ਬੈਂਕ ਜਾਂ ਡਾਕ ਘਰ 'ਚ ਅਪਲਾਈ ਕਰ ਸਕੇਗਾ। ਨਵੇਂ ਐਪਲੀਕੇਸ਼ਨ ਫਾਰਮ ਨੂੰ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਸੁਵਿਧਾ ਸੈਂਟਰ ਸਮੇਤ ਹੋਰ ਸੇਵਾ ਕੇਂਦਰਾਂ 'ਚ ਲੋਕਾਂ ਨੂੰ ਮੁਹੱਈਆ ਕਰਵਾ ਏ ਜਾ ਰਹੇ ਹਨ। 

ਇਸ ਸੰਦਰਭ 'ਚ ਸੁਵਿਧਾ ਸੈਂਟਰ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਪਲੀਕੇਸ਼ਨ ਫਾਰਮ ਨੂੰ ਫੋਟੋ ਸਟੇਟ ਕਰਕੇ ਅਤੇ ਆਧਾਰ ਦੀ ਵੈੱਬ ਸਾਈਟ ਤੋਂ ਵੀ ਅਪਲੋਡ ਕਰ ਕੇ ਵੀ ਵਰਤੋਂ 'ਚ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਫਾਰਮ 'ਤੇ ਸ਼ਨਾਖਤ ਕਰਨ ਵਾਲੇ ਲਈ ਜਗ੍ਹਾ ਖਾਲੀ ਰੱਖੀ ਗਈ ਹੈ ਜਿਸ 'ਤੇ ਅਥਾਰਿਟੀ ਰਾਜ ਨੇਤਾ ਅਤੇ ਅਧਿਕਾਰੀ ਹੁਣ ਸਿੱਧੇ ਹੀ ਆਧਾਰ ਕਾਰਡ ਸਬੰਧੀ ਜਾਣਕਾਰੀਆਂ ਨੂੰ ਸਰਟੀਫਾਈਡ ਕਰ ਦਿਆ ਕਰਨਗੇ।


author

shivani attri

Content Editor

Related News