ਬੇਅਦਬੀ ਮਾਮਲੇ ਨੂੰ ਲੈ ਕੇ ਏ. ਡੀ. ਸੀ. ਪੀ. ਸੋਹੇਲ ਮੀਰ ਨੇ ਮਸਜਿਦ ਪ੍ਰਧਾਨਾਂ ਨੂੰ ਦਿੱਤੇ ਇਹ ਹੁਕਮ

12/20/2021 5:44:17 PM

ਜਲੰਧਰ (ਮਜ਼ਹਰ)– ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ’ਚ ਗੁਰਦੁਆਰੇ ਅੰਦਰ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਭਰ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਹਿਤ ਅੱਜ ਜਲੰਧਰ ਕਮਿਸ਼ਨਰੇਟ ਅਧੀਨ ਆਉਂਦੀਆਂ ਸਾਰੀਆਂ ਮਸਜਿਦਾਂ ਦੇ ਇਮਾਮ ਅਤੇ ਮਸਜਿਦ ਪ੍ਰਧਾਨਾਂ ਨਾਲ ਪੁਲਸ ਲਾਈਨ ਦੇ ਕਾਨਫ਼ਰੰਸ ਹਾਲ ’ਚ ਹੰਗਾਮੀ ਮੀਟਿੰਗ ਬੁਲਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ-1 ਸੋਹੇਲ ਮੀਰ ਨੇ ਮਸਜ਼ਿਦਾਂ ਦੇ ਪ੍ਰਧਾਨਾਂ ਨੂੰ ਕਿਹਾ ਕਿ ਪੰਜਾਬ ’ਚ ਜਿਸ ਤਰ੍ਹਾਂ ਗੁਰਦੁਆਰਿਆਂ ’ਚ ਰੱਖੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ, ਉਸ ਨੂੰ ਵੇਖਦੇ ਹੋਏ ਤੁਸੀਂ ਸਭ ਵੀ ਮਸਜਿਦਾਂ ਦੀ ਹਿਫ਼ਾਜ਼ਤ ’ਚ ਪੁਲਸ ਨੂੰ ਸਹਿਯੋਗ ਦਿਓ ਅਤੇ ਕੋਈ ਵੀ ਸ਼ੱਕੀ ਵਿਅਕਤੀ ਵਿਖਾਈ ਦਿੰਦਾ ਹੈ ਤਾਂ ਉਸੇ ਸਮੇਂ ਪੁਲਸ ਨੂੰ ਸੂਚਿਤ ਕਰੋ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਨਾਕਾਮ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ: ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ

PunjabKesari
ਸੋਹੇਲ ਮੀਰ ਨੇ ਕਿਹਾ ਕਿ ਮਸਜਿਦਾਂ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਲਾਏ ਜਾਣ ਅਤੇ ਪਵਿੱਤਰ ਕੁਰਾਨ ਸ਼ਰੀਫ਼ ਅਤੇ ਹੋਰ ਮਜ਼੍ਹਬੀ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਚੰਗੀ ਜਗ੍ਹਾ ਰੱਖ ਦੇਣ ਤਾਂ ਕਿ ਕੋਈ ਵੀ ਸ਼ਖਸ ਉਨ੍ਹਾਂ ਦੀ ਬੇਅਦਬੀ ਨਾ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮਸਜਿਦ ਅੰਦਰ ਇਕ ਸ਼ਖ਼ਸ ਦੀ ਡਿਊਟੀ ਲਾਈ ਜਾਵੇ ਕਿ ਉਹ ਰਾਤ ਨੂੰ ਮਸਜ਼ਿਦ ਦੇ ਅੰਦਰ ਸੌਂਵੇ ਅਤੇ ਉਸ ਦੀ ਹਿਫਾਜ਼ਤ ਕਰੇ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਨੇ ਇਕ ਵ੍ਹਟਸਐਪ ਗਰੁੱਪ ਬਣਾਇਆ ਹੈ। ਜੇਕਰ ਕਿਤੇ ਵੀ ਲਾਅ ਐਂਡ ਆਰਡਰ ਖਰਾਬ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਫੌਰਨ ਪੁਲਸ ਨੂੰ ਸੂਚਿਤ ਕਰੋ, ਪੁਲਸ ਉਸੇ ਸਮੇਂ ਐਕਸ਼ਨ ਲਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਦਾ DGP ਚਟੋਪਾਧਿਆਏ ਵੱਲੋਂ ਗੰਭੀਰ ਨੋਟਿਸ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਪੁਲਸ ਨੂੰ ਯਕੀਨ ਦਿਵਾਇਆ ਕਿ ਉਹ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਜ਼੍ਹਬੀ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ’ਚ ਪੁਲਸ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ’ਤੇ ਪੀਰਜ਼ਾਦਾ ਸਈਅਦ ਨਾਸਿਰ ਉੱਦੀਨ, ਮੌਲਾਨਾ ਅਦਨਾਨ ਜਾਮਈ, ਐਡਵੋਕੇਟ ਨਈਮ ਖਾਨ, ਇਰਸ਼ਾਦ ਪ੍ਰਧਾਨ, ਜਾਵੇਦ ਸਲਮਾਨੀ, ਮੁਖਤਾਰ ਮੁਹੰਮਦ, ਸ਼ਕੀਲ ਅਹਿਮਦ, ਅਬਦੁੱਲ ਮੰਨਾਨ, ਜੱਬੀਰ ਖਾਨ, ਮੁਹੰਮਦ ਸ਼ੋਏਬ ਆਲਮ, ਸਈਅਦ ਨਜ਼ੀਰ ਅਹਿਮਦ ਨਜ਼ੀਰ, ਵਸੀਮ ਅਕਰਮ, ਸਲੀਮ ਅਹਿਮਦ, ਨਸੀਮ ਅਹਿਮਦ, ਸ਼ਾਕਿਰ ਅਹਿਮਦ, ਮੁਹੰਮਦ ਆਜ਼ਮ, ਜੱਬਾਰ ਅਲੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਕਪੂਰਥਲਾ ਘਟਨਾ: SSP ਦਾ ਵੱਡਾ ਖ਼ੁਲਾਸਾ, ਬੇਅਦਬੀ ਨਹੀਂ ਚੋਰੀ ਕਰਨ ਆਇਆ ਸੀ ਨੌਜਵਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News