ਸਪਾਈਸਜੈੱਟ ਫਲਾਈਟ ਨੇ ਭਰੀ ਲੇਟ ਉਡਾਣ

03/16/2020 10:45:47 AM

ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਦੁਆਬਾ ਖੇਤਰ ਦੀ ਇਕਲੌਤੀ ਸਪਾਈਸਜੈੱਟ ਫਲਾਈਟ ਨੇ 2 ਘੰਟੇ 10 ਮਿੰਟ ਲੇਟ ਉਡਾਣ ਭਰੀ, ਜਿਸ ਦਾ ਹਰਜਾਨਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਪਾਈਸਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 2.10 ਮਿੰਟ ਦੀ ਦੇਰੀ ਨਾਲ ਦੁਪਹਿਰ 12 ਵੱਜ ਕੇ 15 ਮਿੰਟ 'ਤੇ ਚੱਲੀ ਤੇ ਆਦਮਪੁਰ 1. 20 ਮਿੰਟ 'ਤੇ ਪਹੁੰਚੀ।

ਸਪਾਈਸਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 10.05 ਮਿੰਟ ਹੈ ਅਤੇ ਆਦਮਪੁਰ ਸਵੇਰੇ 11.20 ਮਿੰਟ 'ਤੇ ਪਹੁੰਚਦੀ ਹੈ। ਉਥੇ ਹੀ ਐਤਵਾਰ ਆਦਮਪੁਰ ਤੋਂ ਦਿੱਲੀ ਲਈ 2.10 ਮਿੰਟ ਦੀ ਦੇਰੀ ਨਾਲ ਦੁਪਹਿਰ 1.35 ਮਿੰਟ 'ਤੇ ਚੱਲੀ ਅਤੇ ਦਿੱਲੀ ਦੁਪਹਿਰ 2.50 ਮਿੰਟ 'ਤੇ ਪਹੁੰਚੀ। ਸਪਾਈਸਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.20 ਮਿੰਟ 'ਤੇ ਚੱਲੀ ਅਤੇ ਦੁਪਹਿਰ 12.50 ਮਿੰਟ 'ਤੇ ਦਿੱਲੀ ਪਹੁੰਚੀ। ਸਪਾਈਸਜੈੱਟ ਫਲਾਈਟ ਲੇਟ ਹੋਣ ਕਾਰਣ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਟਿਕਟ ਰੱਦ ਕਰਵਾਉਣੀ ਪੈ ਰਹੀ ਹੈ। ਯਾਤਰੀ ਟਿਕਟ ਲੈਣ ਤੋਂ ਪਹਿਲਾ ਸੋਚ ਰਹੇ ਹਨ ਕਿ ਉਹ ਟਿਕਟ ਲੈਣ ਜਾਂ ਨਾ ਲੈਣ।

ਇਹ ਵੀ ਪੜ੍ਹੋ: ਇਸ ਤਰੀਕ ਤੋਂ ਜੈਪੁਰ ਲਈ ਆਦਮਪੁਰ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ ਉਡਾਣ


shivani attri

Content Editor

Related News