2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, 5 ਜ਼ਿੰਦਾ ਕਾਰਤੂਸ ਤੇ 2 ਮੈਗਜੀਨ ਬਰਾਮਦ

Monday, Jan 05, 2026 - 02:20 PM (IST)

2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, 5 ਜ਼ਿੰਦਾ ਕਾਰਤੂਸ ਤੇ 2 ਮੈਗਜੀਨ ਬਰਾਮਦ

ਆਦਮਪੁਰ (ਰਣਦੀਪ)-ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਸਮਾਜ ਦੇ ਭੈੜੇ ਅਨਸਰਾਂ, ਨਸ਼ਾ ਸਮੱਗਲਿੰਗ ਅਤੇ ਗੈਂਗਸਟਰ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਗੋਲ਼ੀ ਚਲਾਉਣ ਦੇ ਮਾਮਲੇ ’ਚ ਆਦਮਪੁਰ ਪੁਲਸ ਵੱਲੋਂ 2 ਮੁਲਜ਼ਮਾਂ ਨੂੰ 2 ਪਿਸਤੌਲ ਅਤੇ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਵੱਡਾ ਹਾਦਸਾ! ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਕਾਰ ਦੇ ਉੱਡੇ ਪਰਖੱਚੇ

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ ਡਿਵੀਜ਼ਨ ਰਾਜੀਵ ਕੁਮਾਰ ਨੇ ਦੱਸਿਆ ਕਿ 19 ਦਸੰਬਰ 2025 ਨੂੰ ਅੱਡਾ ਕਿਸ਼ਨਗੜ੍ਹ ਪੈਟਰੋਲ ਪੰਪ ਨੇੜੇ ਨਾ ਮਾਲੂਮ ਗੱਡੀਆਂ ’ਚ ਵਿਅਕਤੀਆਂ ਨੇ ਮੱਦਈ ਮੁਕੱਦਮਾ ਤੇ ਉਸ ਦੇ ਸਾਥੀ ’ਤੇ ਗੋਲ਼ੀਆਂ ਚਲਾਈਆਂ ਸਨ, ਜੋ ਦੌਰਾਨੇ ਤਫ਼ਤੀਸ਼ ਮੁਕੱਦਮਾ ਨੰਬਰ 207 ਮਿਤੀ 19 ਦਸੰਬਰ 2025 ਧਾਰਾ 109, 351(2), 191 (3), 190 ਬੀ. ਐੱਨ. ਐੱਸ. 25-54-59 ਆਰਮ ਐਕਟ ਥਾਣਾ ਆਦਮਪੁਰ ਵਿਖੇ ਦਰਜ ਕੀਤਾ ਗਿਆ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਅਲਾਵਲਪੁਰ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਕਰਕੇ 2 ਮੁੱਖ ਮੁਲਜ਼ਮ ਰਕਸ਼ਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਬੋਹਲ਼ੀ ਥਾਣਾ ਕਰਤਾਰਪੁਰ ਅਤੇ ਜਤਿੰਦਰ ਸਿੰਘ ਉਰਫ਼ ਕਰਨ ਪੁੱਤਰ ਕੁਲਦੀਪ ਸਿੰਘ ਵਾਸੀ ਚੰਦਨ ਨਗਰ ਥਾਣਾ ਕਰਤਾਰਪੁਰ ਨੂੰ ਨੇੜੇ ਡੀ. ਏ. ਵੀ. ਯੂਨੀਵਰਸਿਟੀ ਪਿੰਡ ਦੌਲਤਪੁਰ ਤੋਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 30 ਬੋਰ ਤੇ 32 ਬੋਰ ਦੇ 2 ਪਿਸਤੌਲ, 5 ਜ਼ਿੰਦਾ ਕਾਰਤੂਸ ਅਤੇ 2 ਮੈਗਜੀਨ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: Punjab: ED ਦੇ ਗਵਾਹ 'ਤੇ ਡਰੋਨ ਰਾਹੀਂ ਨਜ਼ਰ ਰੱਖ ਕੇ ਹਮਲੇ ਦੀ ਕੋਸ਼ਿਸ਼! ਕਤਲ ਦੀ ਸੀ ਯੋਜਨਾ

ਪੁੱਛਗਿਛ ਦੌਰਾਨ ਰਕਸ਼ਿਤ ਕੁਮਾਰ ਉਰਫ਼ ਰਕਸ਼ਿਤ ਨੇ ਦੱਸਿਆ ਕਿ ਉਸ ਵਲੋਂ ਮਿਤੀ 4 ਅਕਤੂਬਰ 2025 ਨੂੰ ਆਪਣੇ ਸਾਥੀਆਂ ਸਮੇਤ ਇਸਟਵੂਡ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਬਾਊਸਰ ਨਾਲ ਹੋਏ ਝਗੜੇ ਦੌਰਾਨ ਉਸ ਉੱਪਰ ਗੋਲ਼ੀਆਂ ਚਲਾਈਆ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 114 ਮਿਤੀ 14 ਅਕਤੂਬਰ 2025 ਧਾਰਾ 109, 118(1), 191(3), 190 ਬੀ. ਐੱਨ. ਐੱਸ. ਆਰਮ ਐਕਟ ਥਾਣਾ ਸਦਰ ਫਗਵਾੜਾ ਜ਼ਿਲਾ ਕਪੂਰਥਲਾ ਵਿਖ਼ੇ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਲਜ਼ਮ ਰਕਸ਼ਿਤ ਕੁਮਾਰ ਪੁਲਿਸ ਨੂੰ ਲੋੜੀਂਦਾ ਹੈ l ਉਨ੍ਹਾਂ ਦੱਸਿਆ ਕਿ ਰਕਸ਼ਿਤ ਖ਼ਿਲਾਫ਼ ਪਹਿਲਾਂ ਵੀ 10 ਮਾਮਲੇ ਦਰਜ ਹਨ। 

ਇਹ ਵੀ ਪੜ੍ਹੋ:  ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News