ਆਦਮਪੁਰ ਏਅਰਪੋਰਟ ਤੋਂ 150 ਗ੍ਰਾਮ ਅਫੀਮ ਸਣੇ ਤਸਕਰ ਗ੍ਰਿਫਤਾਰ

12/19/2019 9:39:47 PM

ਆਦਮਪੁਰ, (ਰਣਦੀਪ)— ਸਿਵਲ ਏਅਰਪੋਰਟ ਆਦਮਪੁਰ ਵਿਖੇ ਇਕ ਮੁਸਾਫਿਰ ਪਾਸੋਂ 150 ਗ੍ਰਾਮ ਅਫੀਮ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਨਰੇਸ਼ ਜੋਸ਼ੀ ਨੇ ਦੱਸਿਆ ਕਿ ਸਿਵਲ ਏਅਰਪੋਰਟ ਆਦਮਪੁਰ 'ਚ ਤਾਇਨਾਤ ਮੁੱਖ ਸਕਿਓਰਿਟੀ ਅਫਸਰ ਅਜਾਇਬ ਸਿੰਘ ਵੀਰਵਾਰ ਨੂੰ ਦਿੱਲੀ ਜਾਣ ਵਾਲੀ ਫਲਾਇਟ ਦੇ ਮੁਸਾਫਿਰਾਂ ਦੇ ਸਾਮਾਨ ਦੀ ਸਕੈਨਿੰਗ ਮਸ਼ੀਨ ਰਾਹੀਂ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਇਕ ਮੁਸਾਫਿਰ ਦੇ ਸਾਮਾਨ 'ਚੋਂ 4 ਸ਼ੀਸ਼ੀਆਂ ਨਜ਼ਰ ਆਈਆਂ ਤਾਂ ਉਨ੍ਹਾਂ ਇਨ੍ਹਾਂ ਸ਼ੀਸ਼ੀਆਂ 'ਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਤਾਂ ਉਨ੍ਹਾਂ ਨੇ ਸੰਦੀਪ ਧੀਰ ਪੁੱਤਰ ਰਾਮਚਰਨ ਪਾਲ ਧੀਰ ਵਾਸੀ 58 ਰਣਜੀਤ ਐਵੇਨਿਊ ਜਲੰਧਰ ਤੋਂ ਪੁੱਛਗਿੱਛ ਕਰਨ 'ਤੇ ਸ਼ੀਸ਼ੀਆਂ ਦੀ ਤਲਾਸ਼ੀ ਲਈ ਤਾਂ ਇਕ ਸ਼ੀਸ਼ੀ 'ਚੋਂ 30 ਗ੍ਰਾਮ ਤੇ ਬਾਕੀ ਤਿੰਨ ਸ਼ੀਸ਼ੀਆਂ ਵਿਚੋਂ 40-40 ਗ੍ਰਾਮ ਅਫੀਮ ਬਰਾਮਦ ਹੋਈ। ਸਿਵਲ ਏਅਰਪੋਰਟ ਆਦਮਪੁਰ ਦੀ ਸਕਿਓਰਿਟੀ ਫੋਰਸ ਨੇ ਸੰਦੀਪ ਧੀਰ ਨੂੰ ਆਦਮਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਆਦਮਪੁਰ ਪੁਲਸ ਦੇ ਏ. ਐੱਸ. ਆਈ ਹਰਪ੍ਰੀਤ ਸਿੰਘ ਨੇ ਇਸ ਸਬੰਧ ਵਿਚ ਸੰਦੀਪ ਧੀਰ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਸੰਦੀਪ ਧੀਰ ਸ਼ੂਗਰ ਦਾ ਮਰੀਜ਼ ਹੈ ਤੇ ਉਹ ਅਫੀਮ ਖਾਣ ਦਾ ਆਦੀ ਹੈ। ਦਿੱਲੀ ਵਿਚ ਵੀ ਉਸ ਦਾ ਮਕਾਨ ਹੈ ਤੇ ਉਹ ਉਥੇ ਡੇਢ ਮਹੀਨੇ ਲਈ ਰਹਿਣ ਲਈ ਜਾ ਰਿਹਾ ਸੀ।


KamalJeet Singh

Content Editor

Related News