ਨਸ਼ੇ ਵਾਲੇ ਪਦਾਰਥਾਂ ਸਮੇਤ 3 ਮੁਲਜ਼ਮ ਆਏ ਟਾਂਡਾ ਪੁਲਸ ਅੜਿੱਕੇ

Saturday, Jul 17, 2021 - 01:04 PM (IST)

ਨਸ਼ੇ ਵਾਲੇ ਪਦਾਰਥਾਂ ਸਮੇਤ 3 ਮੁਲਜ਼ਮ ਆਏ ਟਾਂਡਾ ਪੁਲਸ ਅੜਿੱਕੇ

ਟਾਂਡਾ ਉੜਮੜ (ਪੰਡਿਤ, ਮੋਮੀ)- ਟਾਂਡਾ ਪੁਲਸ ਦੀਆਂ ਟੀਮਾਂ ਨੇ 3 ਮੁਲਜ਼ਮਾਂ ਨੂੰ ਵੱਖ-ਵੱਖ ਸਥਾਨਾਂ ਤੋਂ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਐੱਸ. ਆਈ. ਗੁਰਵਿੰਦਰ ਸਿੰਘ, ਥਾਣੇਦਾਰ ਅਨੰਦ ਦਿਆਲ, ਪ੍ਰੀਤਮ ਦਾਸ ਦੀ ਟੀਮ ਨੇ ਰੜਾ ਮੋੜ ਨਜ਼ਦੀਕ ਇਕ ਕਾਰ ਚਾਲਕ ਮਨਜੀਤ ਸਿੰਘ ਉਰਫ਼ ਸੋਨੂੰ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ 8 ਬੇਗੋਵਾਲ ਨੂੰ ਨਸ਼ੇ ਵਾਲੀਆਂ 500 ਗੋਲੀਆਂ ਸਮੇਤ ਕਾਬੂ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ਵਿਖੇ ਨਦੀ 'ਚ ਡੁੱਬਣ ਨਾਲ ਹੋਈ ਮੌਤ

ਇਸੇ ਤਰ੍ਹਾਂ ਐੱਸ. ਆਈ. ਬਲਜਿੰਦਰ ਸਿੰਘ,ਥਾਣੇਦਾਰ ਸੰਗਤ ਸਿੰਘ, ਜਸਪਾਲ ਸਿੰਘ ਦੀ ਟੀਮ ਨੇ ਮਿਆਣੀ ਮੋਡ਼ ਪੁਲ ਪੁਖ਼ਤਾ ਨਜ਼ਦੀਕ ਮੋਟਰਸਾਈਕਲ ਸਵਾਰ ਸੂਰਜ ਨਾਥ ਮਰਾਸੀ ਪੁੱਤਰ ਬੂਟਾ ਰਾਮ ਮਰਾਸੀ ਅਤੇ ਸ਼ਰਮਾ ਨਾਥ ਮਰਾਸੀ ਪੁੱਤਰ ਪੱਪੂ ਨਾਥ ਮਰਾਸੀ ਵਾਸੀ ਮੁਹੱਲਾ ਮੁਰਾਦਪੁਰ ਤਰਨ ਤਾਰਨ ਨੂੰ 100  ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੀ ਨਸ਼ੇ ਸੰਬੰਧੀ ਦੀ ਸਪਲਾਈ ਲਾਈਨ ਕੀ ਸੀ। 

ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News