ਦੋਸ਼ੀ ਦੀ ਗ੍ਰਿਫਤਾਰੀ ਮਗਰੋਂ ਗੂੰਗੀ ਮਾਂ ਤੇ ਅਪਾਹਜ ਪੁੱਤ ਦਾ 6 ਦਿਨਾਂ ਬਾਅਦ ਹੋਇਆ ਸਸਕਾਰ

Monday, Jan 11, 2021 - 01:00 PM (IST)

ਦੋਸ਼ੀ ਦੀ ਗ੍ਰਿਫਤਾਰੀ ਮਗਰੋਂ ਗੂੰਗੀ ਮਾਂ ਤੇ ਅਪਾਹਜ ਪੁੱਤ ਦਾ 6 ਦਿਨਾਂ ਬਾਅਦ ਹੋਇਆ ਸਸਕਾਰ

ਲੋਹੀਆਂ ਖਾਸ (ਰਾਜਪੂਤ) - ਪਿੰਡ ਅਲੀਵਾਲ ਵਿਖੇ ਮਾਂ-ਪੁੱਤ ਦੇ ਹੋਏ ਕਤਲ ਦੀਆਂ ਲਾਸ਼ਾਂ ਦਾ ਸਸਕਾਰ 6 ਦਿਨਾਂ ਬਾਅਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸਸਕਾਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਪ੍ਰਧਾਨਗੀ ਹੇਠ ਇਕੱਠ ਕੀਤਾ। ਉਨ੍ਹਾਂ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਥਾਨਕ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ 6 ਦਿਨ ਬੀਤਣ ਦੇ ਬਾਵਜੂਦ ਮੰਗਤ ਰਾਮ (ਮੰਗਾ) ਪੁੱਤਰ ਸੌਦਾਗਰ (ਅਪਾਹਜ) ਅਤੇ ਉਸ ਦੀ ਮਾਤਾ ਕਰਤਾਰੀ ਪਤਨੀ ਸੌਦਾਗਰ, ਜੋ ਗੂੰਗੀ ਸੀ, ਦਾ ਕਤਲ 4 ਜਨਵਰੀ ਨੂੰ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਕਤਲ ਹੋਣ ਉਪਰੰਤ 6 ਦਿਨ ਬੀਤਣ ਦੇ ਬਾਵਜੂਦ ਕਥਿਤ ਦੋਸ਼ੀਆਂ ਨੂੰ ਪੁਲਸ ਗ੍ਰਿਫਤਾਰ ਕਰਨ ਵਿਚ ਨਾਕਾਮਯਾਬ ਰਹੀ। ਜਿੰਨਾ ਚਿਰ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ, ਓਨਾ ਚਿਰ ਲਾਸ਼ਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰਪਾਲ ਸਿੰਘ ਡੀ. ਐੱਸ. ਪੀ. ਪੀ. ਬੀ. ਆਈ. ਜਲੰਧਰ, ਡੀ. ਐੱਸ. ਪੀ. ਸ਼ਾਹਕੋਟ, ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਲੋਹੀਆਂ ਕਿਸਾਨ ਸੰਘਰਸ਼ ਕਮੇਟੀ ਦੇ ਵਰਕਰਾਂ ਤੇ ਪਿੰਡ ਵਾਸੀਆਂ ਦਾ ਰੋਸ ਦੇਖਦਿਆਂ ਹੋਇਆ ਅਲੀਵਾਲ ਪਹੁੰਚੇ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਥਿਤ ਮੁਲਜ਼ਮ ਸੰਨੀ ਪੁੱਤਰ ਭਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣਾ ਜੁਰਮ ਵੀ ਕਬੂਲ ਕੀਤਾ ਹੈ ਅਤੇ ਕਤਲ ਕਰਨ ਵਕਤ, ਜੋ ਹਥਿਆਰ ਉਸ ਵੱਲੋਂ ਵਰਤੇ ਗਏ ਸਨ, ਪੁਲਸ ਵਲੋਂ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਵਿਸ਼ਵਾਸ ਦਿਵਾਉਣ ਤੋਂ ਬਾਅਦ ਪਿੰਡ ਵਾਸੀਆਂ ਨੇ ਕਤਲ ਹੋਏ ਮਾਂ-ਪੁੱਤ ਦਾ ਸਸਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News