ਵਿਦਿਆਰਥੀਅਾਂ ਵਲੋਂ ਸਡ਼ਕਾਂ ’ਤੇ ਕੀਤੀ ਜਾਂਦੀ ਹੁੱਲਡ਼ਬਾਜ਼ੀ ਨਾਲ ਹੋ ਸਕਦੈ ਹਾਦਸਾ

12/15/2018 1:27:54 AM

 ਕਾਠਗਡ਼੍ਹ, (ਭਾਟੀਆ)- ਜ਼ਿਆਦਾਤਰ ਦੇਖਣ ਵਿਚ ਆਇਆ ਹੈ ਕਿ ਕੁਝ ਵਿਦਿਆਰਥੀਅਾਂ ਵਲੋਂ ਮੋਟਰਸਾਈਕਲਾਂ ਤੇ ਸਕੂਟਰੀਆਂ ’ਤੇ ਸਕੂਲ  ਜਾਣ ਦਾ ਰੁਝਾਨ ਬਡ਼ੀ ਹੀ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਨਾਲ ਕਈ ਵਾਰ ਬੱਚਿਆਂ ਵਲੋਂ ਸਡ਼ਕਾਂ ’ਤੇ ਕੀਤੀ ਜਾ ਰਹੀ ਹੁੱਲਡ਼ਬਾਜ਼ੀ, ਤੇਜ਼ ਰਫਤਾਰ ਨਾਲ ਜਿੱਥੇ ਆਮ ਲੋਕਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ ਉਥੇ ਉਨ੍ਹਾਂ ਬੱਚਿਆਂ ਨਾਲ ਵੀ ਕੋਈ ਹਾਦਸਾ ਵਾਪਰ ਸਕਦਾ ਹੈ। 
ਵਧੇਰੇ ਕਰ ਕੇ ਜਦੋਂ ਬੱਚੇ ਛੁੱਟੀ ਸਮੇਂ ਸਕੂਲੋਂ ਘਰਾਂ ਨੂੰ ਜਾਣ ਲਈ ਨਿਕਲਦੇ ਹਨ ਤਾਂ ਉਹ ਦੋਪਹੀਆ ਵਾਹਨ  ’ਤੇ 3 ਜਾਂ 4-4 ਬੱਚੇ ਬੈਠੇ  ਹੁੰਦ ੇ ਹਨ ਜਦਕਿ ਕੁਝ ਤਾਂ ਇਕ ਦੂਜੇ ਨਾਲ ਰੇਸ  ਲਾਉਂਦੇ ਹੋਏ ਕੱਟ ਮਾਰਦੇ ਵੀ ਦੇਖੇ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਅਜਿਹੇ ਬੱਚੇ ਬੱਸ ਅੱਡਿਆਂ ਦੇ ਨਜ਼ਦੀਕ ਸਡ਼ਕਾਂ ਦੇ ਉਤੇ ਹੀ ਖਡ਼੍ਹ ਜਾਂਦੇ ਹਨ ਜਿਸ ਨਾਲ ਵੀ ਕੋਈ ਜਾਨੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ ਕਿਉਂਕਿ ਉਨ੍ਹਾਂ ਕੋਲੋਂ ਲੰਘਣ ਵਾਲੇ ਵਾਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ। ਇਹ ਸਕੂਲ  ਦੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। 
 ®ਇਸੇ ਤਰ੍ਹਾਂ ਕੁਝ ਮਨਚਲੇ ਕਿਸਮ ਦੇ ਬੱਚੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਸਮਝਦੇ ਹੋਏ ਦੋਪਹੀਆ ਵਾਹਨਾਂ ’ਤੇ  ਹੁੱਲਡ਼ਬਾਜ਼ੀ ਕਰਦੇ ਸਡ਼ਕਾਂ ਤੋਂ ਗੁਜ਼ਰਦੇ ਹਨ ਜਿਸ ਵੱਲ ਪੁਲਸ ਪ੍ਰਸ਼ਾਸਨ ਨੂੰ ਤਾਂ ਧਿਆਨ ਦੇਣ ਦੀ ਲੋਡ਼  ਹੈ ਹੀ ਅਤੇ ਇਸ ਦੇ ਨਾਲ-ਨਾਲ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਦੋਪਹੀਆ ਵਾਹਨ ਦੇ ਕੇ ਸਕੂਲ ਨਾ ਭੇਜਣ। 


Related News