ਬੱਚਿਆਂ ’ਚ ਖੂਨ ਦੀ ਕਮੀ ਦਾ ਕਾਰਨ ਹੋ ਸਕਦੇ ਨੇ ਢਿੱਡ ਦੇ ਕੀੜੇ : ਡਾ. ਰਮਨ ਸ਼ਰਮਾ
Tuesday, Feb 06, 2024 - 11:01 AM (IST)
ਜਲੰਧਰ (ਰੱਤਾ) – ਬੱਚਿਆਂ ’ਚ ਖੂਨ ਦੀ ਕਮੀ ਦਾ ਕਾਰਨ ਢਿੱਡ ਦੇ ਕੀੜੇ ਵੀ ਹੁੰਦੇ ਹਨ ਅਤੇ ਇਸ ਨਾਲ ਜਿਥੇ ਬੱਚਾ ਸਰੀਰਕ ਤੌਰ ’ਤੇ ਕਮਜ਼ੋਰ ਹੁੰਦਾ ਹੈ, ਉਥੇ ਕਈ ਵਾਰ ਉਹ ਪੜ੍ਹਾਈ ਵਿਚ ਵੀ ਕਮਜ਼ੋਰ ਹੋ ਜਾਂਦਾ ਹੈ। ਇਹ ਗੱਲ ਡੀ. ਐੱਚ. ਐੱਸ. ਦਫਤਰ ਚੰਡੀਗੜ੍ਹ ਤੋਂ ਆਏ ਡਿਪਟੀ ਡਾਇਰੈਕਟਰ ਡਾ. ਰਮਨ ਸ਼ਰਮਾ ਨੇ ਸੋਮਵਾਰ ਨੂੰ ਸਥਾਨਕ ਰੈਣਕ ਬਾਜ਼ਾਰ ਸਥਿਤ ਸਰਕਾਰੀ ਹਾਈ ਸਕੂਲ ਵਿਚ ਨੈਸ਼ਨਲ ਡੀ-ਵਰਮਿੰਗ ਡੇਅ ਦੇ ਮੌਕੇ ’ਤੇ ਵਿਦਿਆਰਥੀਆਂ ਨੂੰ ਢਿੱਡ ਦੇ ਕੀੜੇ ਮਾਰਨ ਵਾਲੀ ਗੋਲੀ (ਅਲਬੈਂਡਾਜ਼ੋਲ) ਖੁਆਉਣ ਦੇ ਸਮੇਂ ਕਹੀ।
ਇਹ ਖ਼ਬਰ ਵੀ ਪੜ੍ਹੋ - ਅੰਬਾਨੀ ਪਰਿਵਾਰ 'ਚ ਵਿਆਹਾਂ ਦੀਆਂ ਤਿਆਰੀਆਂ ਸ਼ੁਰੂ, ਪ੍ਰੀ-ਵੈਡਿੰਗ ਫੰਕਸ਼ਨ 'ਚ ਆਲੀਆ-ਰਣਬੀਰ ਦਾ ਵੱਜੇਗਾ ਡੰਕਾ
ਡਾ. ਸ਼ਰਮਾ ਨੇ ਬੱਚਿਆਂ ਨੂੰ ਵਧੀਆ ਢੰਗ ਨਾਲ ਸਮਝਾਇਆ ਕਿ ਉਹ ਪਖਾਨੇ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਵਧੀਆ ਢੰਗ ਧੋਇਆ ਕਰਨ ਤਾਂ ਕਿ ਢਿੱਡ ਦੇ ਕੀੜਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਆਏ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਨੈਸ਼ਨਲ ਡੀ-ਵਰਮਿੰਗ ਡੇਅ ਦੌਰਾਨ ਜ਼ਿਲੇ ਵਿਚ 1653 ਆਂਗਣਵਾੜੀ ਕੇਂਦਰਾਂ, 1457 ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ 771 ਪ੍ਰਾਈਵੇਟ ਸਕੂਲਾਂ ਵਿਚ ਕੁੱਲ 429,346 ਵਿਦਿਆਰਥੀਆਂ ਨੂੰ ਢਿੱਡ ਦੇ ਕੀੜੇ ਮਾਰਨ ਵਾਲੀ ਗੋਲੀ ਖੁਆਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਨੈਸ਼ਨਲ ਡੀ-ਵਰਮਿੰਗ ਡੇਅ ਦੇ ਮੌਕੇ ’ਤੇ ਐਲਬੈਂਡਾਜ਼ੋਲ ਦੀ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 12 ਫਰਵਰੀ ਨੂੰ ਮੋਪਅਪ ਰਾਊਂਡ ਦੇ ਮੌਕੇ ’ਤੇ ਗੋਲੀ ਖੁਆਈ ਜਾਵੇਗੀ। ਇਸ ਉਪਰੰਤ ਉਨ੍ਹਾਂ ਹੋਰ ਕਈ ਸਕੂਲਾਂ ਅਤੇ ਆਂਗੜਵਾੜੀ ਕੇਂਦਰਾਂ ਦਾ ਦੌਰਾ ਵੀ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਤੇ ਨਿਕ ਦੀ ਸ਼ਾਹੀ ਜ਼ਿੰਦਗੀ ਸਿਰਫ਼ ਦਿਖਾਵਾ, ਨਹੀਂ ਭਰ ਸਕੇ ਸਨ 166 ਕਰੋੜ ਦੇ ਘਰ ਦੀ ਕਿਸ਼ਤ
05 ਜੇ. ਏ. ਐੱਲ. 2205
ਇਕ ਵਿਦਿਆਰਥਣ ਨੂੰ ਖਾਣ ਲਈ ਐਲਬੈਂਡਾਜ਼ੋਲ ਦੀ ਗੋਲੀ ਦਿੰਦੇ ਡਿਪਟੀ ਡਾਇਰੈਕਟਰ ਡਾ. ਰਮਨ ਸ਼ਰਮਾ ਨਾਲ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਤੇ ਹੋਰ।
ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਵਿਦਿਆਰਥਣਾਂ ਨੂੰ ਖੁਆਈਆਂ ਗੋਲੀਆਂ
ਨੈਸ਼ਨਲ ਡੀ-ਵਰਮਿੰਗ ਡੇਅ ਮੌਕੇ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਸਥਾਨਕ ਬਸਤੀ ਨੌ ਸਥਿਤ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥਣਾਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਉਹ ਆਪਣੇ ਆਲੇ-ਦੁਆਲੇ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਫਲ ਤੇ ਸਬਜ਼ੀਆਂ ਸਾਫ ਪਾਣੀ ਨਾਲ ਧੋ ਕੇ ਖਾਣ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਸਮੇਂ-ਸਮੇਂ ’ਤੇ ਹੱਥਾਂ ਦੇ ਨਹੁੰ ਜ਼ਰੂਰ ਕੱਟਣ। ਸਕੂਲ ਹੈਲਥ ਕਲੀਨਿਕ ਦੀ ਮੈਡੀਕਲ ਆਫਿਸਰ ਡਾ. ਸਿਮਰਨਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਢਿੱਡ ਦੇ ਕੀੜਿਆਂ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8