''ਆਪ'' ਦੇ ਜਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਵੀ ਕਹਿਣਗੇ ਪਾਰਟੀ ਨੂੰ ਅਲਵਿਦਾ

04/25/2019 8:16:01 PM

ਸੁਲਤਾਨਪੁਰ ਲੋਧੀ, (ਸੁਰਿੰਦਰ ਸੋਢੀ) : ਆਮ ਆਦਮੀ ਪਾਰਟੀ (ਆਪ) ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਜੋ ਕਿ ਪਿਛਲੀ ਵਿਧਾਨ ਸਭਾ ਚੋਣ ਸਮੇਂ 'ਆਪ' ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸਨ। ਜੋ 'ਆਪ' ਨੂੰ ਛੱਡ ਕੇ 27 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਬਲਾਕ ਸੰਮਤੀ ਮੈਬਰ ਨਰਿੰਦਰ ਸਿੰਘ ਖਿੰਡਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਇੱਕ ਵੱਡਾ ਸਮਾਗਮ ਖਿੰਡਾ ਫਾਰਮ ਡੱਲਾ ਵਿਖੇ ਆਯੋਜਿਤ ਕੀਤਾ ਜਾਵੇਗਾ। ਜਿਸ 'ਚ ਸੱਜਣ ਸਿੰਘ ਚੀਮਾ ਆਪਣੇ ਸਮੂਹ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋਣਗੇ । ਇਸ ਦੀ ਪੁਸ਼ਟੀ 'ਆਪ' ਦੇ ਜਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਵੀ ਕੀਤੀ ਹੈ, ਜਿਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਹਾਈਕਮਾਂਡ ਨਾਲ ਇਸ ਸੰਬੰਧੀ ਸਾਰੀ ਗੱਲ ਹੋ ਚੁੱਕੀ ਹੈ । ਸੱਜਣ ਸਿੰਘ ਚੀਮਾ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਮਿਲੀਆਂ ਖਬਰਾਂ ਤੋਂ ਬਾਅਦ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ 'ਚ ਕਈ ਪ੍ਰਕਾਰ ਦੀ ਚਰਚਾ ਸ਼ੁਰੂ ਹੋ ਗਈ ਹੈ। ਇਥੋਂ ਦੇ ਲੋਕ ਸੱਜਣ ਸਿੰਘ ਚੀਮਾ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਨੂੰ ਅਕਾਲੀ ਦਲ ਦੇ ਆਉਣ ਵਾਲੇ ਸਮੇਂ ਲਈ ਸ਼ੁਭ ਸ਼ਗਨ ਸਮਝ ਰਹੇ ਹਨ।


Related News