ਆਪ੍ਰੇਸ਼ਨ ਕਾਸੋ: 3 ਲੱਖ 75 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ ਤੇ 2 ਹਜ਼ਾਰ ਲਿਟਰ ਲਾਹਣ ਸਣੇ 1 ਕਾਬੂ

Friday, Apr 12, 2024 - 05:03 PM (IST)

ਆਪ੍ਰੇਸ਼ਨ ਕਾਸੋ: 3 ਲੱਖ 75 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ ਤੇ 2 ਹਜ਼ਾਰ ਲਿਟਰ ਲਾਹਣ ਸਣੇ 1 ਕਾਬੂ

ਮਹਿਤਪੁਰ (ਮਨੋਜ ਚੋਪੜਾ)- ਲੋਕ ਸਭਾ ਚੋਣਾਂ ਸਬੰਧੀ ਚਲਾਏ ‘ਕਾਸੋ ਸਰਚ ਆਪ੍ਰੇਸ਼ਨ’ਮੁਹਿੰਮ ਤਹਿਤ ਜਗਰੂਪ ਕੌਰ ਬਾਠ ਪੁਲਸ ਕਪਤਾਨ ਇਨਵੈਸਟੀਗੇਸਨ ਜਲੰਧਰ ਦਿਹਾਤੀ ਦੀਆਂ ਹਦਾਇਤਾਂ ’ਤੇ ਅਮਨਦੀਪ ਸਿੰਘ ਉੱਪ ਪੁਲਸ ਕਪਤਾਨ ਸਬ-ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਗੁਰਸ਼ਿੰਦਰ ਕੌਰ ਮੁੱਖ ਅਫ਼ਸਰ ਥਾਣਾ ਮਹਿਤਪੁਰ, ਇੰਸਪੈਕਟਰ ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ ਜਲੰਧਰ ਵੱਲੋਂ ਗੋਸੂਵਾਲ ਟਿੱਬਾ ’ਚੋਂ 3 ਲੱਖ 75 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ ਅਤੇ 2 ਹਜ਼ਾਰ ਲਿਟਰ ਲਾਹਣ ਬਰਾਮਦ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਦਵਿੰਦਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਪਿੰਡ ਗੋਸੂਵਾਲ ਟਿੱਬਾ ਤੋਂ ਇਕ ਨਸ਼ਾ ਸਮੱਗਲਰ ਮਨਜੀਤ ਸਿੰਘ ਉਰਫ਼ ਸ਼ਕਤੀਮਾਨ ਪੁੱਤਰ ਕਸ਼ਮੀਰ ਸਿੰਘ ਤੋਂ 2 ਕੈਨ ਪਲਾਸਟਿਕ, ਜਿਸ ’ਚੋਂ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਰਾਣਾ ਇੰਦਰਪ੍ਰਤਾਪ ਸਿੰਘ ਹੋਣਗੇ ਕਾਂਗਰਸ 'ਚ ਸ਼ਾਮਲ, ਆਨੰਦਪੁਰ ਸਾਹਿਬ ਤੋਂ ਮੈਦਾਨ 'ਚ ਉਤਾਰਣ ਦੀ ਤਿਆਰੀ

ਇਸੇ ਤਰ੍ਹਾਂ ਏ. ਐੱਸ. ਆਈ. ਜਸਵਿੰਦਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਪਿੰਡ ਗੋਸੂਵਾਲ ਟਿੱਬਾ ਤੋਂ ਇਕ ਨਸ਼ਾ ਸਮੱਗਲਰ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਕੁਲਵੰਤ ਸਿੰਘ ਤੋਂ 4 ਕੈਨ ਪਲਾਸਟਿਕ, ਜਿਸ ’ਚੋਂ 400 ਬੋਤਲ ਨਾਜਾਇਜ਼ ਸ਼ਰਾਬ ਅਤੇ 2 ਕੈਨ ਪਲਾਸਟਿਕ ’ਚੋਂ 2 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ, ਜਿਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਦਿਨ-ਰਾਤ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News