ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਜਿਉਵਾਲ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ
Saturday, Mar 08, 2025 - 06:38 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਜਿਉਵਾਲ ਦੇ ਜੰਗਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਜੰਗਲ ਦਾ ਕਈ ਏਕੜ ਰਕਬਾ ਸੜ੍ਹ ਕੇ ਸੁਆਹ ਹੋ ਗਿਆ। ਇਸ ਦੌਰਾਨ ਅੱਗ ਲੱਗਣ ਕਾਰਨ ਜਿੱਥੇ ਜੰਗਲ ਵਿਚ ਖੜ੍ਹੇ ਸੈਂਕੜਿਆਂ ਦੀ ਤਾਦਾਦ ਵਿਚ ਦਰੱਖ਼ਤ ਸੜ ਗਏ, ਉਥੇ ਹੀ ਜੰਗਲੀ ਜੀਵ ਵੀ ਇਸ ਅੱਗ ਦਾ ਸ਼ਿਕਾਰ ਹੋ ਗਏ। ਜੰਗਲ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਅਤੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਈ ਪਰ ਉਹ ਜੰਗਲ ਅੰਦਰ ਜਾ ਨਹੀਂ ਸਕੀ।
ਇਸ ਮੌਕੇ ਸਾਰਿਆਂ ਵੱਲੋਂ ਬੜੀ ਮੁਸ਼ਕਿਲ ਨਾਲ ਦੇਰ ਰਾਤ ਤਕ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਪਿੰਡ ਜਿਉਵਾਲ ਦੇ ਵਸਨੀਕ ਜਸਵੀਰ ਸਿੰਘ ਰਾਣਾ, ਅਮਰੀਕ ਸਿੰਘ ਰਾਣਾ, ਜੁਗਰਾਜ ਸਿੰਘ ਰਾਣਾ, ਹਰਿਮੰਦਰਪਾਲ ਸਿੰਘ ਰਾਣਾ, ਸ਼ਮਸ਼ੇਰ ਸਿੰਘ ਰਾਣਾ, ਮਹਿੰਦਰ ਪ੍ਰਤਾਪ ਸਿੰਘ ਰਾਣਾ, ਅਵਤਾਰ ਸਿੰਘ ਰਾਣਾ ਨੇ ਦੱਸਿਆ ਕਿ ਹਰ ਸਾਲ ਉਕਤ ਜੰਗਲ ਦੇ ਵਿਚ ਅੱਗ ਲੱਗਦੀ ਹੈ ਅਤੇ ਹਰ ਸਾਲ ਜੰਗਲ ਦਾ ਕਾਫ਼ੀ ਜ਼ਿਆਦਾ ਰਕਬਾ ਸੜ੍ਹ ਕੇ ਸਵਾਹ ਹੋ ਜਾਂਦਾ ਹੈ।
ਇਹ ਵੀ ਪੜ੍ਹੋ : Punjab: NRI ਨੇ ਉਡਾ 'ਤੇ 2 ਬੰਦੇ, ਕਈ ਕਿਲੋਮੀਟਰ ਘੜੀਸਿਆ ਮੋਟਰਸਾਈਕਲ, ਮੰਜ਼ਰ ਵੇਖ ਸਹਿਮੇ ਲੋਕ
ਜਿਸ ਨਾਲ ਜਿੱਥੇ ਜੰਗਲ ਵਿਚ ਖੜ੍ਹੇ ਕੀਮਤੀ ਦਰੱਖ਼ਤ ਸੜ੍ਹ ਕੇ ਸੁਆਹ ਹੋ ਜਾਂਦੇ ਹਨ ਉੱਥੇ ਹੀ ਜੰਗਲੀ ਜੀਵ ਵੀ ਉਕਤ ਅੱਗ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਉਕਤ ਜੰਗਲ ਦੇ ਵਿਚ ਇਕ ਰਸਤਾ ਬਣਾਇਆ ਜਾਵੇ, ਜਿਸ ਰਾਹੀਂ ਅਜਿਹੀ ਸਥਿਤੀ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਜੰਗਲ ਵਿਚ ਜਾ ਕੇ ਅੱਗ ’ਤੇ ਕਾਬੂ ਪਾ ਸਕੇ।
ਇਹ ਵੀ ਪੜ੍ਹੋ : ਗੋਰਾਇਆ 'ਚ ਵੱਡਾ ਹਾਦਸਾ, ਗੋਲ਼ੀ ਵਾਂਗ ਛੂਕਦੀ ਆਈ ਸਕੋਡਾ ਕਾਰ ਨੇ ਉਡਾ 'ਤੀਆਂ ਸ਼ੋਅਰੂਮ ਦੇ ਬਾਹਰ ਖੜ੍ਹੀਆਂ ਗੱਡੀਆਂ
ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਦੀ ਆਪਣੀ ਮਲਕੀਤੀ ਹੈ ਪਰ ਇਸ 'ਤੇ ਦਫਾ ਚਾਰ ਅਤੇ ਪੰਜ ਲੱਗੀ ਹੋਈ ਹੈ ਜੋਕਿ ਜੰਗਲਾਤ ਵਿਭਾਗ ਦੇ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਵਿਭਾਗ ਉਨ੍ਹਾਂ ਨੂੰ ਆਗਿਆ ਦੇ ਦੇਵੇ ਤਾਂ ਉਹ ਆਪਣੇ ਤੌਰ ’ਤੇ ਜੰਗਲ ’ਚ ਜਾਣ ਲਈ ਕੋਈ ਵਧੀਆ ਰਸਤਾ ਬਣਾ ਸਕਦੇ ਹਨ ਤਾਂ ਜੋ ਅਜਿਹੀ ਸਥਿਤੀ ਹੋਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਜੰਗਲ ਵਿਚ ਜਾ ਕੇ ਅੱਗ ’ਤੇ ਕਾਬੂ ਪਾ ਸਕੇ। ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡੀ. ਐੱਫ. ਓ. ਰੂਪਨਗਰ ਤੋਂ ਮੰਗ ਕੀਤੀ ਕਿ ਹਰ ਸਾਲ ਜੰਗਲ ਵਿਚ ਅੱਗ ਲੱਗਣ ਕਾਰਨ ਹੁੰਦੇ ਨੁਕਸਾਨ ਦੇ ਬਚਾ ਲਈ ਜੰਗਲ ਵਿਚ ਰਸਤਾ ਬਣਾਉਣ ਲਈ ਉਪਰਾਲਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e