ਮੋਬਾਇਲਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਮੋਬਾਇਲ ਸੜ੍ਹ ਕੇ ਹੋਏ ਸਵਾਹ

Friday, Oct 14, 2022 - 02:50 PM (IST)

ਮੋਬਾਇਲਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਮੋਬਾਇਲ ਸੜ੍ਹ ਕੇ ਹੋਏ ਸਵਾਹ

ਬੰਗਾ (ਚਮਨ ਲਾਲ/ਰਾਕੇਸ਼)- ਅੱਜ ਸਥਾਨਕ ਨਵਾਂਸ਼ਹਿਰ ਰੋਡ ਬੰਗਾ ਮੁੱਖ ਮਾਰਗ 'ਤੇ ਸਥਿਤ ਐਪਲ ਵਰਲਜ਼ ਨਾਮੀ ਇਕ ਮੋਬਾਇਲਾਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਨਾਲ ਦੁਕਾਨ ਅੰਦਰ ਪਏ ਸਮਾਨ ਸਮੇਤ ਲੱਖਾਂ ਰੁਪਏ ਦੇ ਮੋਬਾਇਲ ਫੋਨ ਸੜ੍ਹ ਕੇ ਸੁਆਹ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਿਕ ਲਵਪ੍ਰੀਤ ਸਿੰਘ ਸੋਢੀ ਪੁੱਤਰ ਸ. ਕੁਲਜਿੰਦਰ ਸਿੰਘ ਸੋਢੀ ਵਾਸੀ ਗੁਰੂ ਨਾਨਕ ਨਗਰ ਨਵਾਂਸ਼ਹਿਰ ਰੋਡ ਬੰਗਾ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਉਕਤ ਦੁਕਾਨ ਦੀ ਨੂੰ ਬੰਦ ਕਰ ਘਰ ਗਏ ਸਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਚਾਰ ਵਜੇ ਦੇ ਕਰੀਬ ਕਿਸੇ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਅੰਦਰ ਤੋ ਧੂੰਆ ਨਿਕਲ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਜਦੋ ਉਹ ਆਪਣੇ ਪਿਤਾ ਕੁਲਜਿੰਦਰ ਸਿੰਘ ਸੋਢੀ ਨੂੰ ਨਾਲ ਲੈ ਕੇ ਦੁਕਾਨ 'ਤੇ ਪੁੱਜੇ ਤਾਂ ਜਿਵੇ ਹੀ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਅਤੇ ਸਾਮਾਨ ਸੜ ਰਿਹਾ ਸੀ। 

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

PunjabKesari

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਨਵਾਂਸ਼ਹਿਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਅੱਗ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ ਅਤੇ ਅੱਗ ਨਾਲ ਉਨ੍ਹਾਂ ਦੀ ਦੁਕਾਨ 'ਤੇ ਰਿਪਅੇਰ ਤੋਂ ਇਲਾਵਾ ਨਵੇਂ ਆਏ ਐਪਲ ਫੋਨ ਅਤੇ ਹੋਰ ਸਾਮਾਨ ਜਿਸ ਦੀ ਅੰਦਾਜ਼ਨ ਕੀਮਤ 5 ਤੋਂ 7 ਲੱਖ ਰੁਪਏ ਦੇ ਕਰੀਬ ਹੈ, ਉਕਤ ਅੱਗ ਨਾਲ ਸੜ੍ਹ ਕੇ ਸੁਆਹ ਹੋ ਗਏ ਹਨ। ਇਸ ਸਬੰਧੀ ਬੰਗਾ ਸਿਟੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News