ਦੀਵਾਲੀ ਦੀ ਰਾਤ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਲੱਗੀ ਅੱਗ, ਹੁਸ਼ਿਆਰਪੁਰ ’ਚ ਵੱਖ-ਵੱਖ ਥਾਵਾਂ ''ਤੇ ਵਾਪਰੀਆਂ 8 ਘਟਨਾਵਾਂ
Wednesday, Oct 26, 2022 - 11:06 AM (IST)
ਹੁਸ਼ਿਆਰਪੁਰ (ਜੈਨ)-ਦੀਵਾਲੀ ਵਾਲੇ ਦਿਨ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਿਲਸਿਲਾ ਅੱਜ ਦੁਪਹਿਰ ਤੱਕ ਜਾਰੀ ਰਿਹਾ। ਬੀਤੀ ਦੁਪਹਿਰ 2 ਵਜੇ ਦੇ ਕਰੀਬ ਟਾਂਡਾ ਰੋਡ ’ਤੇ ਸੜਕ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਕਾਰਨ ਓਵਰਲੋਡ ਹੋਈ ਪਰਾਲੀ ਨਾਲ ਭਰੀ ਟਰਾਲੀ ਨੂੰ ਅੱਗ ਲੱਗ ਗਈ।
ਉਸੇ ਰਾਤ ਕਰੀਬ ਸਾਢੇ ਸੱਤ ਵਜੇ ਮਾਡਲ ਟਾਊਨ ਵਿਚ ਕੂੜੇ ਨੂੰ ਅੱਗ ਲੱਗ ਗਈ। ਰਾਤ ਕਰੀਬ 8 ਵਜੇ ਬੂਲਾਬਾੜੀ ਇਲਾਕੇ ’ਚ ਖੜ੍ਹੀ ਇਕ ਨਿੱਜੀ ਸਕੂਲ ਦੀ ਬੱਸ ’ਤੇ ਆਤਿਸ਼ਬਾਜ਼ੀ ਡਿੱਗ ਪਈ, ਜਿਸ ਨਾਲ ਬੱਸ ’ਚ ਅੱਗ ਲੱਗ ਗਈ ਅਤੇ ਬੱਸ ਦਾ ਵੱਡਾ ਹਿੱਸਾ ਸੜ ਗਿਆ। ਰਾਤ ਕਰੀਬ 9 ਵਜੇ ਸੁਤੈਹਰੀ ਰੋਡ ’ਤੇ ਮਾਨਵਤਾ ਮੰਦਰ ਨੇੜੇ ਇਕ ਖਾਲੀ ਪਲਾਟ ’ਚ ਅਤੇ ਰਾਤ 11.30 ਵਜੇ ਕੱਚਾ ਟੋਭਾ ਵਿਚ ਇਸੇ ਤਰ੍ਹਾਂ ਦੇ ਖਾਲੀ ਪਲਾਟ ’ਚ ਅੱਗ ਭੜਕ ਗਈ। ਅੱਜ ਤੜਕੇ 5 ਵਜੇ ਦੇ ਕਰੀਬ ਪਿੰਡ ਟੂਟੋ ਮਜਾਰਾ ਵਿਖੇ ਪਟਾਕਿਆਂ ਕਾਰਨ ਤੂੜੀ ਦੇ ਦੋ ਕੁੱਪ ਸੜ ਗਏ। ਭੰਗੀ ਚੋਅ ਵਿਚ ਸਵੇਰੇ 8 ਵਜੇ ਦੇ ਕਰੀਬ ਝਾੜੀਆਂ ਵਿਚ ਪਟਾਕਿਆਂ ਕਾਰਨ ਅੱਗ ਲੱਗ ਗਈ।
ਇਹ ਵੀ ਪੜ੍ਹੋ: ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
ਇਸੇ ਦੌਰਾਨ ਦੁਪਹਿਰ ਕਰੀਬ 1.45 ਵਜੇ ਪਿੰਡ ਸ਼ਾਮਚੁਰਾਸੀ ਨੇੜੇ ਪਰਾਲੀ ਨਾਲ ਭਰੀ ਟਰਾਲੀ ਅੱਗ ਦੀ ਲਪੇਟ ਵਿਚ ਆ ਗਈ। ਸਬ-ਫਾਇਰ ਅਫਸਰ ਰਾਜਨ ਕੁਮਾਰ ਦੀ ਅਗਵਾਈ ਵਿਚ ਲੀਡ ਫਾਇਰਮੈਨ ਯੋਗੇਸ਼ ਕੁਮਾਰ ਅਤੇ ਪਰਵੀਨ ਕੁਮਾਰ ਅਤੇ ਫਾਇਰ ਕਰਮਚਾਰੀ ਸ਼ੁਭਮ, ਗੁਰਦਿਤ ਸਿੰਘ, ਪਵਨ ਸੈਣੀ, ਅਰੁਨੇਸ਼ ਸੈਣੀ ਅਤੇ ਰਮਨ ਪਿਛਲੇ 24 ਘੰਟਿਆਂ ਤੋਂ ਅੱਗ ਦੀਆਂ ਘਟਨਾਵਾਂ ਨਾਲ ਜੂਝ ਰਹੇ ਸਨ। ਅੱਗ ਬੁਝਾਊ ਅਮਲੇ ਦੀ ਮੁਸਤੈਦੀ ਨਾਲ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾ ਲਿਆ ਗਿਆ।
ਇਸ ਦੌਰਾਨ ਫਾਇਰ ਸਟੇਸ਼ਨ ਅਫਸਰ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਰੌਸ਼ਨ ਗਰਾਊਂਡ, ਦੁਸਹਿਰਾ ਗਰਾਊਂਡ, ਨਲੋਈਆਂ ਚੌਕ ਅਤੇ ਅੱਡਾ ਮਾਹਿਲਪੁਰ ਵਿਖੇ ਇਕ-ਇਕ ਫਾਇਰ ਟੈਂਡਰ ਦੀਵਾਲੀ ਦੀ ਸਵੇਰ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਦੀ ਸਥਿਤੀ ਵਿਚ ਫਾਇਰ ਟੈਂਡਰ ਤੁਰੰਤ ਇਨ੍ਹਾਂ ਦਿਸ਼ਾਵਾਂ ਤੱਕ ਪਹੁੰਚ ਸਕਣ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ