ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
Thursday, Sep 12, 2019 - 02:10 AM (IST)

ਕਪੂਰਥਲਾ, (ਮਹਾਜਨ)- ਕਪੂਰਥਲਾ ਸੁਲਤਾਨਪੁਰ ਲੋਧੀ ਰੇਲ ਮਾਰਗ ’ਤੇ ਰੇਡਿਕਾ ਦੇ ਨਜ਼ਦੀਕ ਟਰੇਨ ਦੀ ਲਪੇਟ ’ਚ ਆਉਣ ਨਾਲ 50 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਜਸਵਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਬੱਕਰਖਾਨਾ ਚੌਕ ਮੂਲ ਵਾਸੀ ਪਿੰਡ ਕਾਹਲਵਾਂ, ਨੇਡ਼ੇ ਸਿੱਧਵਾਂ ਦੋਨਾ ਦੇ ਰੂਪ ’ਚ ਹੋਈ ਹੈ।
ਜੀ. ਆਰ. ਪੀ. ਕਪੂਰਥਲਾ ਸ਼ਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ 6.15 ਵਜੇ ਫਿਰੋਜ਼ਪੁਰ ਤੋਂ ਜਲੰਧਰ ਵੱਲ ਆ ਰਹੀ ਟਰੇਨ ਦੇ ਡਰਾਈਵਰ ਨੇ ਸੂਚਨਾ ਦਿੱਤੀ ਕਿ ਆਰ. ਸੀ. ਐੱਫ. ਦੇ ਕੋਲ ਇਕ ਵਿਅਕਤੀ ਦੀ ਕੱਟੀ ਹੋਈ ਲਾਸ਼ ਪਈ ਹੈ। ਉਨ੍ਹਾਂ ਮੌਕੇ ’ਤੇ ਜੀ. ਆਰ. ਪੀ. ਪੁਲਸ ਕਰਮਚਾਰੀਆਂ ਨੂੰ ਭੇਜਿਆ ਜਿਨ੍ਹਾਂ ਲਾਸ਼ ਨੂੰ ਪਛਾਣ ਲਈ ਹਸਪਤਾਲ ਲਿਆਂਦਾ। ਮ੍ਰਿਤਕ ਦੀ ਪਛਾਣ ਉਸਦੇ ਬੇਟੇ ਮਨਪ੍ਰੀਤ ਸਿੰਘ ਨੇ ਕੀਤੀ। ਜੀ. ਆਰ. ਪੀ. ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।