ਜਾਡਲਾ ਪੁਲਸ ਵੱਲੋਂ ਨਸ਼ੀਲੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਕਾਬੂ

04/13/2024 4:33:36 PM

ਜਾਡਲਾ (ਜਸਵਿੰਦਰ ਔਜਲਾ)- ਐੱਸ. ਐੱਸ. ਪੀ. ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁਧ ਵਿੱਢੀ ਮਹਿਮ ਤਹਿਤ ਜਾਡਲਾ ਪੁਲਸ ਵੱਲੋਂ ਨਸ਼ੀਲੀਆਂ ਗੋਲ਼ੀਆਂ ਦੇ 10 ਪੱਤਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਜਾਡਲਾ ਚੌਂਕੀ ਇੰਚਾਰਜ ਬਿਕਰਮ ਸਿੰਘ ਰੌੜੀ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਪਾਰਟੀ ਮਜਾਰਾ ਕਲਾਂ ਨੇੜੇ ਗਸ਼ਤ ਕਰ ਰਹੀ ਸੀ।

ਜਦੋਂ ਪਿੰਡ ਦੇ ਸ਼ਮਸ਼ਾਨਘਾਟ ਕੋਲ ਇਕ ਮੋਨਾ ਵਿਅਕਤੀ ਪੈਦਲ ਆਉਂਦਾ ਵੇਖਿਆ ਤਾਂ ਉਸ ਨੇ ਪੁਲਸ ਨੂੰ ਵੇਖ ਭੱਜਣ ਦੀ ਕੋਸਿਸ਼ ਕੀਤੀ। ਜਦੋਂ ਉਸ ਦੀ ਸ਼ੱਕੀ ਤੌਰ 'ਤੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸ ਕੋਲੋਂ 10 ਪੱਤੇ ਨਸ਼ੀਲੀਆਂ ਗੋਲ਼ੀਆਂ ਦੇ ਬਰਾਮਦ ਹੋਏ, ਜੋ ਉਸ ਨੇ ਇਕ ਲਿਫ਼ਾਫ਼ੇ ਵਿੱਚ ਪਾਏ ਹੋਏ ਸਨ। ਕਥਿਤ ਦੋਸ਼ੀ ਦੀ ਪਛਾਣ ਸਾਗਰ ਸਿੰਘ ਉਰਫ਼ ਭੀਮਾ ਪੁੱਤਰ ਮੱਖਣ ਸਿੰਘ ਵਾਸੀ ਸਹਾਬਪੁਰ ਵਜੋਂ ਹੋਈ।

ਇਹ ਵੀ ਪੜ੍ਹੋ- ਵਿਸਾਖੀ ਵੇਖਣ ਜਾ ਰਹੇ ਨੌਜਵਾਨਾਂ ਦਾ ਪਲਟਿਆ ਟਰੈਕਟਰ 5911, ਦੋ ਦੀ ਮੌਕੇ 'ਤੇ ਮੌਤ, JCB ਨਾਲ ਕੱਢਣੀਆਂ ਪਈਆਂ ਲਾਸ਼ਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


Anuradha

Content Editor

Related News