1,15,200 ਪ੍ਰੈਗਾਬਲੀਨ ਗੋਲੀਆਂ ਸਮੇਤ ਇੱਕ ਕਾਬੂ
Monday, Apr 14, 2025 - 02:56 PM (IST)

ਫਾਜ਼ਿਲਕਾ (ਲੀਲਾਧਰ) : ਥਾਣਾ ਸਦਰ ਪੁਲਸ ਨੇ 1,15,200 ਪ੍ਰੈਗਾਬਲੀਨ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ।
ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੈਹ ਕਲੰਦਰ ਨਸ਼ੀਲੀਆ ਗੋਲੀਆਂ ਵੇਚਣ ਦਾ ਆਦਿ ਹੈ ਪਰ ਪੁਲਸ ਨੇ ਛਾਪੇਮਾਰੀ ਕਰਕੇ ਉਸਨੂੰ 1,15,200 ਪ੍ਰੈਗਾਬਲੀਨ ਗੋਲੀਆਂ ਸਮੇਤ ਕਾਬੂ ਕਰ ਲਿਆ। ਉਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।