ਚੋਰ ਗਿਰੋਹ ਦਾ ਇਕ ਮੈਂਬਰ 117 ਨਸ਼ੇ ਵਾਲੀਆਂ ਗੋਲ਼ੀਆਂ ਤੇ ਸੋਨੇ ਸਣੇ ਕਾਬੂ

Sunday, Jul 14, 2024 - 03:36 PM (IST)

ਚੋਰ ਗਿਰੋਹ ਦਾ ਇਕ ਮੈਂਬਰ 117 ਨਸ਼ੇ ਵਾਲੀਆਂ ਗੋਲ਼ੀਆਂ ਤੇ ਸੋਨੇ ਸਣੇ ਕਾਬੂ

ਮੱਲ੍ਹੀਆਂ ਕਲਾਂ (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਂਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਨੇ ਇਲਾਕੇ ਅੰਦਰ ਹੋ ਰਹੀਆ ਚੋਰੀਆਂ ਨੂੰ ਠੱਲ ਪਾਉਂਦਿਆਂ ਇਕ ਚੋਰ ਗਿਰੋਹ ਦੇ ਮੈਂਬਰ ਨੂੰ ਗਸ਼ਤ ਦੌਰਾਨ 117 ਨਸ਼ੇ ਵਾਲੀਆਂ ਅਤੇ ਚੋਰੀ ਦੇ ਸੋਨੇ ਅਤੇ ਨਕਦੀ ਨਾਲ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਚੌਂਕੀ ਇੰਚਾਰਜ ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਪਿੰਡ ਤਲਵੰਡੀ ਭਰੋਂ ਤੋਂ ਰਸੂਲਪੁਰ ਕਲਾਂ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ- ਸਤਿਸੰਗ ਘਰ ਤੋਂ ਪਰਤਿਆਂ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਦਰਦਨਾਕ ਮੌਤ

ਪੁਲਸ ਨੇ ਇਕ ਵਿਅਕਤੀ ਨੂੰ ਪੈਦਲ ਆਉਂਦਿਆਂ ਵੇਖਿਆ ਅਤੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਉਸ ਤੋਂ 117 ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਹੋਈਆਂ। ਉਪਰੰਤ ਉਸ ਨੂੰ ਨਕੋਦਰ ਦੀ ਮਾਣਯੋਗ ਅਦਾਲਤ ਪੇਸ਼ ਕਰ ਕੇ ਡੂੰਘੀ ਪੁੱਛਗਿੱਛ ਵਾਸਤੇ ਰਿਮਾਂਡ ਲਿਆ, ਜਿਸ ’ਚ ਉਸ ਨੇ ਆਪਣਾ ਨਾਂ-ਪਤਾ ਸੰਦੀਪ ਕੁਮਾਰ ਉਰਫ਼ ਸ਼ੀਪਾ ਪੁੱਤਰ ਮਨਜਿੰਦਰ ਸਿੰਘ ਵਾਸੀ ਉੱਗੀ ਦੱਸਿਆ। ਉਸ ਦੇ 2 ਸਾਥੀ ਅਮਨ ਅੰਬੂ ਪੁੱਤਰ ਰਮੇਸ਼ ਤੇ ਸੰਦੀਪ ਉਰਫ਼ ਜੰਗਲੀ ਪੁੱਤਰ ਬੱਗੋ ਦੋਵੇ ਵਾਸੀ ਪਿੰਡ ਉੱਗੀ ਨੇ ਰਲ ਕੇ ਪਿੰਡ ਰਸੂਲਪੁਰ ਕਲਾਂ ਦਾ ਮੰਦਰ, ਉੱਗੀ ਤੇ ਮੱਲ੍ਹੀਆਂ ਕਲਾਂ ’ਚ ਰਲ ਕੇ ਚੋਰੀਆ ਕੀਤੀਆਂ ਹਨ।
ਸੰਦੀਪ ਕੁਮਾਰ ਉਰਫ਼ ਸ਼ੀਪਾ ਪੁੱਤਰ ਮਨਜਿੰਦਰ ਸਿੰਘ ਤੋਂ ਇਕ ਸੋਨੇ ਦੀ ਚੇਨ, ਇਕ ਸੋਨੇ ਦਾ ਲੌਕਟ ਤੇ ਇਕ ਸੋਨੇ ਦੀ ਮੁੰਦਰੀ ਬਰਾਮਦ ਕੀਤੀ ਗਈ। ਬਾਕੀ ਚੋਰ ਗਿਰੋਹ ਦੇ ਮੈਂਬਰਾ ਦੀ ਭਾਲ ਵਾਸਤੇ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਕੀ ਲੁਟੇਰਿਆ ਨੂੰ ਜਲਦ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰਾਂ ਨਾਲ ਵੱਢਿਆ ਵਿਅਕਤੀ, ਵਜ੍ਹਾ ਜਾਣ ਹੋਵੋਗੇ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News