ਸੈਲਾ ਖੁਰਦ ਪੇਪਰ ਮਿੱਲ ਮਾਮਲਾ : ਮਿੱਲ ਪ੍ਰਬੰਧਕਾਂ ਤੇ ਲੋਕਾਂ ਦੀ ਹੋਈ ਮੀਟਿੰਗ, 2 ਮਾਰਚ ਨੂੰ ਪਾਣੀ ਦੇ ਸੈਂਪਲ ਲੈਣ ਦਾ ਫ਼ੈਸਲਾ

Tuesday, Feb 28, 2023 - 06:54 PM (IST)

ਸੈਲਾ ਖੁਰਦ ਪੇਪਰ ਮਿੱਲ ਮਾਮਲਾ : ਮਿੱਲ ਪ੍ਰਬੰਧਕਾਂ ਤੇ ਲੋਕਾਂ ਦੀ ਹੋਈ ਮੀਟਿੰਗ, 2 ਮਾਰਚ ਨੂੰ ਪਾਣੀ ਦੇ ਸੈਂਪਲ ਲੈਣ ਦਾ ਫ਼ੈਸਲਾ

ਸੈਲਾ ਖੁਰਦ (ਰਾਜੇਸ਼ ਅਰੋੜਾ) : ਕੁਆਂਟਮ ਪੇਪਰ ਮਿੱਲ ਦੇ ਪ੍ਰਦੂਸ਼ਣ ਤੋਂ ਦੁਖੀ ਕਸਬੇ ਦੇ ਲੋਕਾਂ ਵੱਲੋਂ ਲਾਏ ਰੋਸ ਧਰਨੇ ਤੋਂ ਬਾਅਦ ਡੀ.ਐੱਸ.ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਦੇ ਯਤਨਾਂ ਸਦਕਾ ਐੱਸ.ਡੀ.ਐੱਮ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਕਸਬੇ ਦੇ ਲੋਕਾਂ ਤੇ ਮਿੱਲ ਪ੍ਰਬੰਧਕਾਂ ਦਰਮਿਆਨ ਮੀਟਿੰਗ ਹੋਈ। ਮੀਟਿੰਗ ਦੌਰਾਨ ਐੱਸ.ਡੀ.ਐੱਮ ਗੜ੍ਹਸ਼ੰਕਰ ਪ੍ਰੀਤ ਇੰਦਰਜੀਤ ਸਿੰਘ, ਡੀ.ਐੱਸ.ਪੀ ਦਲਜੀਤ ਸਿੰਘ ਖੱਖ ਤੋਂ ਇਲਾਵਾ ਪੇਪਰ ਮਿੱਲ ਦੇ ਪ੍ਰਬੰਧਕ ਤੇ ਸਥਾਨਿਕ ਲੋਕਾਂ ਦਾ 11 ਮੈਂਬਰੀ ਵਫ਼ਦ ਸ਼ਾਮਲ ਸੀ। ਮੀਟਿੰਗ ਦੌਰਾਨ ਲੋਕਾਂ ਨੇ ਖੁੱਲ੍ਹ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਪੇਪਰ ਮਿੱਲ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਵਾਉਣ ਦੀ ਅਪੀਲ ਕੀਤੀ।

ਐੱਸ.ਡੀ.ਐੱਮ ਪ੍ਰੀਤ ਇੰਦਰਜੀਤ ਸਿੰਘ ਨੇ ਲੋਕਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ 2 ਮਾਰਚ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਸਬੇ ਦੇ ਪੰਜ ਸਥਾਨਾਂ ਤੋਂ ਪਾਣੀ ਦੇ ਸੈਂਪਲ ਲਏ ਜਾਣਗੇ। ਇਕ ਸੈਂਪਲ ਸਰਕਾਰੀ ਲੈਬੋਰੇਟਰੀ 'ਚ ਭੇਜਿਆ ਜਾਵੇਗਾ ਤੇ ਇੱਕ ਸੈਂਪਲ ਲੋਕ ਪ੍ਰਾਈਵੇਟ ਲੈਬ ਵਿੱਚ ਟੈਸਟ ਕਰਵਾਉਣਗੇ ਜੇਕਰ ਪਾਣੀ ਖਰਾਬ ਪਾਇਆ ਗਿਆ ਤਾਂ ਮਿੱਲ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ : ਧੋਖਾਧੜੀ ਮਾਮਲੇ 'ਚ ਲੋੜੀਂਦੇ ਸਾਬਕਾ ਕੌਂਸਲਰ ਦੇ ਪੁੱਤ ਨੇ ਕੀਤਾ ਸਰੇਂਡਰ

ਇਸ ਮੌਕੇ ਮਿੱਲ ਪ੍ਰਬੰਧਕਾਂ ਨੇ ਕਿਹਾ ਕਿ ਫੈਕਟਰੀ ਅੰਦਰ ਬਾਉਲਰ ਦਾ ਕੰਮ ਚਲ ਰਿਹਾ ਹੈ ਉਨ੍ਹਾਂ ਨੂੰ 10 ਮਾਰਚ ਤਕ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 10 ਮਾਰਚ ਤਕ ਬਦਬੂ ਤੇ ਸੁਆਹ ਦੀ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ। ਪੀੜਤ ਲੋਕਾਂ ਵੱਲੋਂ ਕੁਲਵਿੰਦਰ ਬਿੱਟੂ ਤੇ ਸੰਜੀਵ ਬੋਬੀ ਨੇ ਕਿਹਾ ਕੇ ਜੇਕਰ 10 ਮਾਰਚ ਤਕ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ 11 ਮਾਰਚ ਤੋਂ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਸੱਤ ਮੈਂਬਰੀ ਕਮੇਟੀ ਦਾ ਵੀ ਹੋਵੇਗਾ ਗਠਨ 
ਐੱਸ.ਡੀ.ਐੱਮ ਪ੍ਰੀਤ ਇੰਦਰਜੀਤ ਸਿੰਘ ਤੇ ਡੀ.ਐੱਸ.ਪੀ ਦਲਜੀਤ ਸਿੰਘ ਖੱਖ ਨੇ ਕਿਹਾ ਕੇ ਸੈਲਾ ਖੁਰਦ ਦੇ ਲੋਕਾਂ ਦੀ ਸੱਤ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ ਜੋ ਕਿ ਮਿੱਲ ਦੇ ਅੰਦਰ ਜਾ ਕੇ ਪ੍ਰਦੂਸ਼ਣ ਸਬੰਧੀ ਜਾਣਕਾਰੀ ਲੈ ਸਕਦੀ ਹੈ ਤੇ ਕਿਸੇ ਟਾਈਮ ਵੀ ਲੋਕਾਂ ਦੀ ਮੁਸ਼ਕਲ ਲੈ ਕੇ ਪੇਪਰ ਮਿੱਲ ਅੰਦਰ ਜਾ ਸਕਦੀ ਹੈ।


author

Mandeep Singh

Content Editor

Related News