ਅਣਪਛਾਤੇ ਵਾਹਨ ਦੀ ਲਪੇਟ ’ਚ ਆਇਆ ਤੇਂਦੂਆ, ਮੌਕੇ ’ਤੇ ਤੋੜਿਆ ਦਮ
Saturday, Sep 02, 2023 - 06:23 PM (IST)

ਰੂਪਨਗਰ (ਕੈਲਾਸ਼)- ਰੂਪਨਗਰ-ਨੂਰਪੁਰਬੇਦੀ ਮਾਰਗ ’ਤੇ ਪਿੰਡ ਖੱਡ ਬਖਲੌਰ ਦੇ ਬੱਸ ਸਟੈਂਡ ਨੇੜੇ ਇਕ ਮਰਿਆ ਤੇਂਦੂਆ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਣ ਵਿਭਾਗ ਜੰਗਲੀ ਜਾਵ ਦੇ ਰੇਂਜ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ 6 ਵਜੇ ਸੂਚਨਾ ਮਿਲੀ ਸੀ ਕਿ ਉਕਤ ਪਿੰਡ ਦੇ ਨੇੜੇ ਮੁੱਖ ਮਾਰਗ ’ਤੇ ਇਕ ਤੇਂਦੂਆ ਮਰਿਆ ਪਿਆ ਹੈ ਅਤੇ ਇਸ ਗੱਲ ਦਾ ਖ਼ਦਸ਼ਾ ਪ੍ਰਗਟਾਇਆ ਕਿ ਉਕਤ ਤੇਂਦੂਆ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਗਿਆ ਹੈ।
ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ
ਇਸ ਸਬੰਧੀ ਉਕਤ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤੇਂਦੂਏ ਦੇ ਸਿਰ ਅਤੇ ਜਬਾੜੇ ’ਤੇ ਡੂੰਘੀ ਸੱਟ ਲੱਗੀ ਹੋਈ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਘਟਨਾ ਸਥਾਨ ’ਤੇ ਪਹੁੰਚ ਕੇ ਅਤੇ ਮਰੇ ਹੋਏ ਤੇਂਦੂਏ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਵੈਟਰਨਰੀ ਅਧਿਕਾਰੀ ਡਾ. ਸੋਹਨ ਲਾਲ ਅਤੇ ਉਨ੍ਹਾਂ ਦੇ 3 ਡਾਕਟਰਾਂ ਦੀ ਟੀਮ ਵੱਲੋਂ ਪਿੰਡ ਜਜਰ ਬਿਚੌਲੀ ਜੰਗਲੀ ਜੀਵ ਸੈਂਚੂਰੀ ’ਚ ਮ੍ਰਿਤਕ ਤੇਂਦੂਏ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਡਾਕਟਰਾਂ ਦੀ ਮੌਜੂਦਗੀ ’ਚ ਹੀ ਸਾੜ ਦਿੱਤਾ ਗਿਆ।
ਇਹ ਵੀ ਪੜ੍ਹੋ- ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ